ਸਿਆਸਤਖਬਰਾਂਦੁਨੀਆ

ਤਾਲਿਬਾਨਾਂ ਨੇ ਕਬਜ਼ੇ ਵਾਲੇ ਇਲਾਕਿਆਂ ਦੀਆਂ ਜੇਲਾਂ ਚੋਂ ਅਪਰਾਧੀ ਛੱਡੇ

ਕਾਬੁਲ – ਤਾਲਿਬਾਨਾਂ ਦਾ ਅਫਗਾਨਿਸਤਾਨ ਵਿੱਚ ਕਬਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ। ਆਪਣੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਆਪਣਾ ਦਬਾਅ ਬਣਾਉਣ ਖਾਤਰ ਤਾਲਿਬਾਨ ਜੇਲਾਂ ਚੋਂ ਕੈਦੀਆਂ ਨੂੰ ਰਿਹਾਅ ਕਰ ਰਹੇ ਹਨ। ਹਾਲ ਹੀ ਦੇ ਦਿਨਾਂ ਵਿਚ ਅੱਤਵਾਦੀ ਸਮੂਹ ਨੇ ਘੱਟੋ-ਘੱਟ ਛੇ ਸ਼ਹਿਰਾਂ ਤੋਂ ਲਗਭਗ 1000 ਤੋਂ ਵੱਧ ਅਪਰਾਧੀਆਂ ਸਮੇਤ ਨਸ਼ਾ ਤਸਕਰਾਂ ਨੂੰ ਰਿਹਾਅ ਕਰ ਦਿੱਤਾ ਹੈ। ਜੇਲ੍ਹ ਪ੍ਰਸ਼ਾਸਨ ਦੇ ਨਿਰਦੇਸ਼ਕ ਸਫੀਉੱਲਾਹ ਜਲਾਲਜਈ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਅਪਰਾਧੀਆਂ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਅਗਵਾ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ।ਉਹਨਾਂ ਨੇ ਦੱਸਿਆ ਕਿ ਤਾਲਿਬਾਨ ਵਿਚ ਕੁੰਦੁਜ ਵਿਚ ਘੱਟੋ-ਘੱਟ 630 ਕੈਦੀਆਂ, ਜਿਹਨਾਂ ਵਿਚ 13 ਔਰਤਾਂ ਅਤੇ ਤਿੰਨ ਵਿਦੇਸ਼ੀ ਸ਼ਾਮਲ ਹਨ, ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਉਸ ਅੰਕੜੇ ਵਿਚੋਂ 180 ਤਾਲਿਬਾਨ ਅੱਤਵਾਦੀ ਸਨ ਜਿਹਨਾਂ ਵਿਚ 15 ਹਾਈ-ਪ੍ਰੋਫਾਈਲ ਤਾਲਿਬਾਨ ਕੈਦੀ ਸ਼ਾਮਲ ਸਨ, ਜਿਹਨਾਂ ਨੂੰ ਅਫਗਾਨ ਸਰਕਾਰ ਨੇ ਮੌਤ ਦੀ ਸਜ਼ਾ ਸੁਣਾਈ ਸੀ। ਉੱਥੇ ਤਾਲਿਬਾਨ ਨੇ ਨਿਮਰੋਜ ਸੂਬੇ ਦੇ ਜਰਾਂਜ ਸ਼ਹਿਰ ਵਿਚ ਘੱਟੋ-ਘੱਟ 350 ਕੈਦੀਆਂ ਨੂੰ ਰਿਹਾਅ ਕੀਤਾ ਜਿਹਨਾਂ ਵਿਚ 40 ਤਾਲਿਬਾਨ ਕੈਦੀ ਵੀ ਸ਼ਾਮਲ ਸਨ। ਭਾਵੇਂਕਿ ਅਫਗਾਨ ਸਰਕਾਰ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਫੜੇ ਜਾਣ ਮਗਰੋਂ ਕੈਦੀਆਂ ਨੂੰ ਮੁੜ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਸ ਦੌਰਾਨ ਇਹ ਵੀ ਖਬਰ ਆਈ ਹੈ ਕਿ ਰਾਜਧਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਗਜ਼ਨੀ ਸ਼ਹਿਰ ‘ਤੇ ਵੀ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਇਕ ਸਥਾਨਕ ਸਾਂਸਦ ਨੇ ਇਹ ਜਾਣਕਾਰੀ ਦਿੱਤੀ। ਗਜ਼ਨੀ ਸ਼ਹਿਰ ਅਫਗਾਨਿਸਤਾਨ ਦੀ 10ਵੀਂ ਸੂਬਾਈ ਰਾਜਧਾਨੀ ਹੈ।ਹਫ਼ਤੇ ਭਰ ਦੇ ਹਮਲੇ ਦੇ ਬਾਅਦ ਤਾਲਿਬਾਨੀਆਂ ਦਾ ਦੇਸ਼ ਦੇ 9 ਸ਼ਹਿਰਾਂ ‘ਤੇ ਕਬਜ਼ਾ ਹੋ ਚੁੱਕਾ ਹੈ।

Comment here