ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨਾਂ ਨੂੰ ਸਮਰਥਨ ਦੇ ਮਾਮਲੇ ਚ ਅਮਰੀਕਾ ਪਾਕਿਸਤਾਨ ਨਾਲ ਸਖਤ

ਵਾਸ਼ਿੰਗਟਨ – ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੇ ਵਧਦੇ ਕਬਜ਼ੇ ਤੋਂ ਅਮਰੀਕਾ ਵਿੱਚ ਵੀ ਫਿਕਰਮੰਦੀ ਹੈ। ਅਮਰੀਕਾ ਨੇ ਪਾਕਿਸਤਾਨ ਦੀ ਅਗਵਾਈ ਤੋਂ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ ਕੋਲ ਤਾਲਿਬਾਨ ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਖ਼ਤਮ ਕਰਨ ਲਈ ਕਦਮ ਚੁੱਕਣ ਨੂੰ ਕਿਹਾ ਹੈ, ਕਿਉਂਕਿ ਇਨ੍ਹਾਂ ਸੁਰੱਖਿਅਤ ਟਿਕਾਣਿਆਂ ਨਾਲ ਅਫ਼ਗਾਨਿਸਤਾਨ ‘ਚ ਹੋਰ ਜ਼ਿਆਦਾ ਅਸੁਰੱਖਿਆ ਅਤੇ ਅਸਥਿਰਤਾ ਪੈਦਾ ਹੋ ਰਹੀ ਹੈ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡ ਕੁਆਰਟਰ ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਪਾਕਿਸਤਾਨ ਫ਼ੌਜ ਦੇ ਮੁੱਖ ਜਨਰਲ ਕਮਰ ਜਾਵੇਦ ਬਾਜਵਾ ਨਾਲ ਸੋਮਵਾਰ ਨੂੰ ਫ਼ੋਨ ‘ਤੇ ਗੱਲਬਾਤ ਕੀਤੀ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਦੋਹਾਂ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਦੱਸਿਆ,”ਰੱਖਿਆ ਮੰਤਰੀ, ਆਸਟਿਨ ਅਤੇ ਜਨਰਲ ਬਾਜਵਾ ਨੇ ਅਫ਼ਗਾਨਿਸਤਾਨ ‘ਚ ਮੌਜੂਦ ਸਥਿਤੀ, ਖੇਤਰੀ ਸੁਰੱਖਿਆ ਅਤੇ ਸਥਿਰਤਾ ਅਤੇ ਦੋ-ਪੱਖੀ ਰੱਖਿਆ ਸੰਬੰਧਾਂ ‘ਤੇ ਵਿਆਪਕ ਰੂਪ ਨਾਲ ਚਰਚਾ ਕੀਤੀ।” ਕਿਰਬੀ ਅਨੁਸਾਰ,”ਗੱਲਬਾਤ ਦੌਰਾਨ ਆਸਟਿਨ ਨੇ ਅਮਰੀਕਾ-ਪਾਕਿਸਤਾਨ ਸੰਬੰਧਾਂ ‘ਚ ਸੁਧਾਰ ਜਾਰੀ ਰੱਖਣ ਲਈ ਕਿਹਾ।” ਇਕ ਸਵਾਲ ‘ਤੇ ਪੈਂਟਾਗਨ ਨੇ ਪ੍ਰੈੱਸ ਸਕੱਤਰ ਨੇ ਕਿਹਾ,”ਸਾਨੂੰ ਇਸ ਗੱਲ ਦਾ ਧਿਆਨ ਹੈ ਕਿ ਅਜਿਹੀ ਪਨਾਹਗਾਹ ਅਫ਼ਗਾਨਿਸਤਾਨ ਦੇ ਅੰਦਰ ਅਸੁਰੱਖਿਆ ਅਤੇ ਅਸਥਿਰਤਾ ਵੱਲ ਵਧਾ ਰਹੀ ਹੈ। ਅਸੀਂ ਪਾਕਿਸਤਾਨੀ ਨੇਤਾਵਾਂ ਨਾਲ ਇਸ ਬਾਰੇ ਚਰਚਾ ਕਰਨ ਤੋਂ ਝਿਜਕਦੇ ਨਹੀਂ ਹਾਂ।” ਕਿਰਬੀ ਨੇ ਕਿਹਾ,”ਸਾਨੂੰ ਇਸ ਗੱਲ ਦਾ ਵੀ ਧਿਆਨ ਹੈ ਕਿ ਪਾਕਿਸਤਾਨੀ ਲੋਕ ਵੀ ਇਨ੍ਹਾਂ ਖੇਤਰਾਂ ‘ਚ ਅੱਤਵਾਦੀ ਗਤੀਵਿਧੀਆਂ ਦੇ ਸ਼ਿਕਾਰ ਹੁੰਦੇ ਹਨ। ਇਸ ਲਈ ਸਾਡ ਮੰਨਣਾ ਹੈ ਕਿ ਅਜਿਹੀ ਪਨਾਹਗਾਹ ਬੰਦ ਹੋਣੀ ਚਾਹੀਦੀ ਹੈ ਅਤੇ ਤਾਲਿਬਾਨ ਜਾਂ ਕਿਸੇ ਹੋਰ ਅੱਤਵਾਦੀ ਸੰਗਠਨ ਨੂੰ ਇਸ ਦਾ ਇਸਤੇਮਾਲ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ। ਪਾਕਿਸਤਾਨ ਨਾਲ ਇਸ ਮੁੱਦੇ ‘ਤੇ ਹਮੇਸ਼ਾ ਗੱਲ ਹੁੰਦੀ ਹੈ।” ਅਮਰੀਕਾ ਅਤੇ ਨਾਟੋ ਦੇ ਫ਼ੌਜੀਆਂ ਦੀ ਵਾਪਸੀ ਸ਼ੁਰੂ ਹੋਣ ਦੇ ਬਾਅਦ ਤੋਂ ਅਫ਼ਗਾਨਿਸਤਾਨ ‘ਚ ਤਾਲਿਬਾਨ ਵਲੋਂ ਕੀਤੇ ਜਾਣ ਵਾਲੇ ਹਮਲੇ ਵੱਧ ਗਏ ਹਨ ਅਤੇ ਉਸ ਨੇ ਕਈ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆਹੈ। ਤਾਲਿਬਾਨ ਦੇ ਹਮਲਿਆਂ ਤੋਂ ਬਾਅਦ ਅਫ਼ਗਾਨ ਸੁਰੱਖਿਆ ਫ਼ੋਰਸਾਂ ਨੇ ਅਮਰੀਕਾ ਨਾਲ ਮਿਲ ਕੇ ਹਵਾਈ ਹਮਲੇ ਦੀ ਕਾਰਵਾਈ ਵੀ ਕੀਤੀ ਹੈ।

Comment here