ਖਬਰਾਂਦੁਨੀਆ

ਤਾਲਿਬਾਨਾਂ ਨੂੰ ਇਮਰਾਨ ਸਰਕਾਰ ਦੀ ਪੂਰੀ ਖੁੱਲ

ਇਸਲਾਮਾਬਾਦ- ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਸਾਥ ਦੇਣ ਦੇ ਦੋਸ਼ ਝੱਲ ਰਹੇ ਪਾਕਿਸਤਾਨ ਚ ਰਤਾ ਭਰ ਵੀ ਅਲੋਚਨਾ ਦਾ ਅਸਰ ਨਹੀਂ ਦਿਸ ਰਿਹਾ, ਹਾਲ ਇਹ ਹੈ ਕਿ ਤਾਲਿਬਾਨਾਂ ਦਾ ਕਵੇਟਾ ਸਮੇਤ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਆਜ਼ਾਦ ਘੁੰਮਣਾ ਜਾਰੀ ਹੈ। ਉਨ੍ਹਾਂ ’ਤੇ ਨਕੇਲ ਨਹੀਂ ਕੱਸੀ ਜਾ ਰਹੀ । ਇਹ ਹਕੂਮਤ ਦੇ ਸਮਰਥਨ ਦੇ ਬਿਨਾਂ ਸੰਭਵ ਨਹੀਂ ਹੈ। ਇਹ ਗੱਲ ਇਕ ਪਾਕਿਸਤਾਨੀ ਵਿਧਾਇਕ ਨੇ ਆਖੀ। ਜਿਵੇਂ-ਜਿਵੇਂ ਤਾਲਿਬਾਨ ਅਫ਼ਗਾਨਿਸਤਾਨ ਵਿਚ ਅੱਗੇ ਵੱਧ ਰਿਹਾ ਹੈ, ਇਕ ਤੋਂ ਬਾਅਦ ਇਕ ਜ਼ਿਲ੍ਹੇ ’ਤੇ ਕੰਟਰੋਲ ਕਰ ਰਿਹਾ ਹੈ। ਉਵੇਂ-ਉਵੇਂ ਹੀ ਪਾਕਿਸਤਾਨ, ਅੱਤਵਾਦੀਆਂ ਨੂੰ ਉਕਸਾਉਣ ਅਤੇ ਤਾਲਿਬਾਨ ਨੂੰ ਸਮਰਥਨ ਦੇਣ ਲਈ ਅੱਗੇ ਆਇਆ ਹੈ। ਪਾਕਿਸਤਾਨ ਦੇ ਉੱਤਰੀ-ਪੱਛਮੀ ਕਬਾਇਲੀ ਇਲਾਕਿਆਂ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੋਹਸਿਨ ਡਾਵਰ ਨੇ ਕਿਹਾ ਕਿ ਤਾਲਿਬਾਨ ਕਵੇਟਾ ਸਮੇਤ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ’ਚ ਆਜ਼ਾਦ ਰੂਪ ਨਾਲ ਘੁੰਮ ਰਹੇ ਹਨ। ਇਹ ਸੂਬੇ ਦੇ ਸਮਰਥਨ ਦੇ ਬਿਨਾਂ ਸੰਭਵ ਨਹੀਂ ਹੈ। ਹਾਲ ਹੀ ’ਚ ਅੱਤਵਾਦੀ ਸਮੂਹ ਦੇ ਸਮਰਥਨ ’ਚ ਰੈਲੀਆਂ ’ਚ ਤਾਲਿਬਾਨ ਦੇ ਝੰਡੇ ਫੜੇ ਅਤੇ ਨਾਅਰੇਬਾਜ਼ੀ ਕਰਨ ਵਾਲੇ ਪਾਕਿਸਤਾਨੀ ਨਾਗਰਿਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਇਕ ਮਾਹਰ ਮੁਤਾਬਕ ਪਾਕਿਸਤਾਨ ਨਾ ਸਿਰਫ਼ ਤਾਲਿਬਾਨ ਆਗੂਆਂ ਨੂੰ ਸੁਰੱਖਿਅਤ ਸ਼ਰਨ ਪ੍ਰਦਾਨ ਕਰਦਾ ਹੈ, ਸਗੋਂ ਕਿ ਤਾਲਿਬਾਨ ਲੜਾਕਿਆਂ ਲਈ ਮੈਡੀਕਲ ਸਹੂਲਤਾਂ ਅਤੇ ਸਮੂਹ ਦੇ ਪਰਿਵਾਰਾਂ ਲਈ ਮਦਦ ਵੀ ਪ੍ਰਦਾਨ ਕਰਦਾ ਹੈ।

Comment here