ਸਿਆਸਤਖਬਰਾਂਦੁਨੀਆ

ਤਾਲਿਬਾਨਾਂ ਨਾਲ ਚੀਨ ਤੇ ਪਾਕਿਸਤਾਨ ਮਿਲ ਕੇ ਲੜਨਗੇ!!

ਬੀਜਿੰਗ-ਪਾਕਿਸਤਾਨ ਅਫਗਾਨਿਸਤਾਨ ਚ ਤਾਲਿਬਾਨੀ ਅੱਤਵਾਦੀਆਂ ਦਾ ਸਮਰਥਨ ਕਰਨ ਦੇ ਦੋਸ਼ ਝੱਲ ਰਿਹਾ ਹੈ, ਹਾਲਾਂਕਿ ਤਾਲਿਬਾਨੀ ਕਹਿਰ ਤੋਂ ਡਰਦਿਆਂ ਅਫਗਾਨ ਨਾਲ ਲਗਦੀਆਂ ਆਪਣੀਆਂ ਸਰਹੱਦਾਂ ਤੇ ਨਾਕਾਬੰਦੀ ਵੀ ਮਜ਼ਬੂਤ ਕਰ ਰਿਹਾ ਹੈ, ਪਰ ਇਸ ਦਰਮਿਆਨ ਖਬਰ ਆਈ ਹੈ ਕਿ ਚੀਨ ਅਤੇ ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ‘ਅੱਤਵਾਦ ਦਾ ਗੜ੍ਹ’ ਬਣਨ ਤੋਂ ਰੋਕਣ ਅਤੇ ਅੱਤਵਾਦੀ ਤਾਕਤਾਂ ਨੂੰ ਉੱਥੋਂ ਕੱਢਣ ਲਈ ਯੁੱਧ ਪ੍ਰਭਾਵਿਤ ਦੇਸ਼ ’ਚ ਸਾਂਝੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਚੀਨ ਦੇ ਦੱਖਣੀ ਪੱਛਮੀ ਸ਼ਹਿਰ ਚੇਂਗਦੂ ’ਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ’ਚ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ।  ਚੀਨੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ’ਤੇ ਪੋਸਟ ਕੀਤੀ ਗਈ ਮੀਮੋ ’ਚ ਕਿਹਾ ਗਿਆ ਕਿ ਵਾਂਗ ਨੇ ਕੁਰੈਸ਼ੀ ਨਾਲ ਗੱਲਬਾਤ ’ਚ ਕਿਹਾ ਕਿ ਇਕ ਗੁਆਂਢੀ ਹੋਣ ਦੇ ਨਾਤੇ ਅਫ਼ਗਾਨ ਦੀ ਸਥਿਤੀ ਦਾ ਚੀਨ ਅਤੇ ਪਾਕਿਸਤਾਨ ’ਤੇ ਸਿੱਧਾ ਪ੍ਰਭਾਵ ਪਵੇਗਾ। ਇਸ ਲਈ ਦੋਵੇਂ ਦੇਸ਼ਾਂ ਲਈ ਇਹ ਜ਼ਰੂਰੀ ਹੈ ਕਿ ਆਪਸੀ ਸਹਿਯੋਗ ਨੂੰ ਮਜ਼ਬੂਤ ਕਰੇ ਅਤੇ ਪਰਿਵਰਤਨ ’ਤੇ ਪ੍ਰਤਿਕਿਰਿਆ ਦੇਵੇ।

Comment here