ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨਾਂ ਦੇ ਸੰਦੇਸ਼ ਦੇਣ ਵਾਲੀਆਂ ਵੈੱਬਸਾਈਟਾਂ ਅਚਾਨਕ ਹੋਈਆਂ ਬੰਦ

ਕਾਬੁਲ-ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਸਥਿਤੀਆਂ ਕਾਫੀ ਬਦਲ ਰਹੀਆਂ ਹਨ। ਤਾਲਿਬਾਨ ਸੱਤਾ ਤੇ ਕਬਜ਼ਾ ਕਰਨ ਮਗਰੋਂ ਨਾ ਸਿਰਫ ਜਸ਼ਨ ਮਨਾ ਰਿਹਾ ਹੈ, ਬਲਕਿ ਦੁਨੀਆ ਦੇ ਲੋਕਾਂ ਨੂੰ ਆਪਣੇ ਬਾਰੇ ਅਤੇ ਆਪਣੀ ਜਿੱਤ  ਬਾਰੇ ’ਚ ਅਧਿਕਾਰਕ ਸੰਦੇਸ਼ ਦੇਣ ਲਈ ਸੋਸ਼ਲ ਮੀਡੀਆ ਦੀ ਵੀ ਵਰਤੋਂ ਕਰ ਰਿਹਾ ਹੈ, ਪਰ ਤਾਲਿਬਾਨ ਦੇ ਸੰਦੇਸ਼ ਦੇਣ ਵਾਲੀਆਂ ਵੈੱਬਸਾਈਟਾਂ ਲੰਘੇ ਸ਼ੁੱਕਰਵਾਰ  ਅਚਾਨਕ ਇੰਟਰਨੈੱਟ ਦੀ ਦੁਨੀਆ ਤੋਂ ਗਾਇਬ ਹੋ ਗਈਆਂ। ਹਾਲਾਂਕਿ ਅਜੇ ਤੱਕ ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ। ਇਸੇ ਤਾਲਿਬਾਨ ਦੀ ਆਨਲਾਈਨ ਜ਼ਰੀਏ ਲੋਕਾਂ ਤੱਕ ਪਹੁੰਚਣ ਨੂੰ ਰੋਕਣ ਦੀ ਕੋਸ਼ਿਸ਼ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਅਜੇ ਸਪੱਸ਼ਟ ਨਹੀਂ ਹੈ ਕਿ ਪਸ਼ਤੋ, ਉਰਦੂ, ਅੰਗਰੇਜ਼ੀ ਅਤੇ ਡਾਰੀ ਭਾਸ਼ਾ ਵਾਲੀਆਂ ਵੈੱਬਸਾਈਟਾਂ ਸ਼ੁੱਕਰਵਾਰ ਨੂੰ ਇੱਕ ਦਮ ਕਿਉਂ ਆਫ਼ਲਾਈਨ ਹੋ ਗਈਆਂ। ਇਨ੍ਹਾਂ ਵੈੱਬਸਾਈਟਾਂ ਨੂੰ ਸੈਨ ਫਾਰਸਿਕੋ ਦੀ ਇਕ ਕੰਪਨੀ ਕਲਾਉਂਡਫਾਇਰ ਤੋਂ ਸੁਰੱਖਿਆ ਮਿਲੀ ਹੋਈ ਸੀ। ਇਹ ਕੰਪਨੀ ਵੈੱਬਸਾਈਟ ਨੂੰ ਵਿਸ਼ੇ-ਵਸਤੂ ਪ੍ਰਦਾਨ ਕਰਨ ਅਤੇ ਇਸ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ’ਚ ਮਦਦ ਕਰਦੀ ਹੈ। ਇਸ ਘਟਨਾ ਚੱਕਰ ’ਤੇ ਟਿੱਪਣੀ ਲਈ ਕਲਾਉਂਡਫਾਇਰ ਨੂੰ ਈਮੇਲ ਕਰਨ ਦੇ ਨਾਲ ਹੀ ਫੋਨ ਵੀ ਕੀਤਾ ਗਿਆ ਸੀ ਪਰ ਪ੍ਰਤਿਕਿਆ ਨਹੀਂ ਮਿਲ ਸਕੀ। ਇਸ ਘਟਨਾ ਦੀ ਖ਼ਬਰ ਸਭ ਤੋਂ ਪਹਿਲਾਂ ‘ਦਿ ਵਾਸ਼ਿੰਗਟਨ ਪੋਸਟ ਨੇ ਦਿੱਤੀ’ ਆਨਲਾਈਨ ਚਰਮਪੰਥੀ ਸਮੱਗਰੀਆਂ ’ਤੇ ਨਜ਼ਰ ਰੱਖਣ ਵਾਲੇ ਐੱਸ.ਆਈ.ਟੀ. ਖ਼ੁਫੀਆ ਸਮੂਹ ਦੀ ਨਿਰਦੇਸ਼ਕ ਰੀਤਾ ਕਾਰਟੂਜ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਟਸਐੱਪ ਨੇ ਤਾਲਿਬਾਨ ਨਾਲ ਸਬੰਧਿਤ ਕਈ ਸਮੂਹਾਂ ਨੂੰ ਹਟਾ ਦਿੱਤਾ ਹੈ। ਵੈੱਬਸਾਈਟਾਂ ਦਾ ਇੰਟਰਨੈੱਟ ਦੀ ਦੁਨੀਆ ਤੋਂ ਗਾਇਬ ਹੋਣਾ ਅਸਥਾਈ ਹੋ ਸਕਦਾ ਹੈ, ਕਿਉਂਕਿ ਤਾਲਿਬਾਨ ਵਲੋਂ ਨਵੀਂ ਹੋਸਟਿੰਗ ‘ਜਿੱਥੋਂ ਵੈੱਬਸਾਈਟ ਨੂੰ ਚਲਾਉਣ ਦੇ ਲਈ ਮੰਚ ਮਿਲਦਾ ਹੈ) ਉਸ ਦੀ ਵਿਵਸਥਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵਟਸਐੱਪ ਦੀ ਮੂਲ ਕੰਪਨੀ ਫੇਸਬੁੱਕ ਨੇ ਵੀ ਤਾਲਿਬਾਨ ਨਾਲ ਸਬੰਧਿਤ ਫੇਸਬੁੱਕ ਖ਼ਾਤਿਆਂ ਨੂੰ ਮੰਗਲਵਾਰ ਨੂੰ ਹਟਾ ਦਿੱਤਾ ਸੀ ਅਤੇ ਵਟਸਐੱਪ ਦੇ ਬੁਲਾਰੇ ਡੇਨੀਅਲ ਮਿਸਟਰ ਨੇ ਵਟਸਐੱਪ ਸਮੂਹਾਂ ਨੂੰ ਹਟਾਉਣ ਦੀ ਪੁਸ਼ਟੀ ਨਹੀਂ ਕੀਤੀ ਪਰ ਇਸ਼ ਹਫ਼ਤੇ ਦੀ ਸ਼ੁਰੂਆਤ ’ਚ ਕੰਪਨੀ ਵਲੋਂ ਦਿੱਤੇ ਗਏ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ ’ਚ ਇਹ ਕਿਹਾ ਗਿਆ ਸੀ ਕਿ ਕੰਪਨੀ ਅਮਰੀਕੀ ਪ੍ਰਤੀਬੰਧ ਕਾਨੂੰਨ ਨੂੰ ਮਨਾਉਣ ਲਈ ਬੱਝੀ ਹੋਈ ਹੈ। ਦੂਜੇ ਪਾਸੇ ਤਾਲਿਬਾਨ ਇਸ ਦਾ ਤੋੜ ਲੱਭਣ ਚ ਰੁੱਝੇ ਹੋਏ ਹਨ।

Comment here