ਕਾਬੁਲ- ਅਫਗਾਨਿਸਾਨ ਵਿੱਚ ਤਾਲਿਬਾਨੀ ਹਮਲਿਆਂ ਕਾਰਨ ਤਾਲਿਬਾਨ ਦਾ ਸਮਰਥਕ ਪਾਕਿਸਤਾਨ ਵੀ ਅਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ‘ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਤਾਲਿਬਾਨ ਨੂੰ ਪਾਕਿਸਤਾਨ ਤੋਂ ਸੁਰੱਖਿਅਤ ਪਨਾਹਗਾਹ, ਜੰਗੀ ਮਸ਼ੀਨਾਂ ਤੱਕ ਸਹੂਲਤਾਂ ਦੀ ਸਪਲਾਈ ਅਤੇ ਰਸਦ ਲਾਈਨ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਦੇਸ਼ ‘ਚ ਯੁੱਧ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਨਾਲ ਇਕ ਸਹਿਯੋਗੀ ਸੰਬੰਧ ਸਥਾਪਤ ਕਰਨ ਦੀ ਦਿਸ਼ਾ ‘ਚ ਵਿਸ਼ਵਾਸ ਹੋਰ ਘੱਟ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ‘ਚ ਅਫ਼ਗਾਨਿਸਤਾਨ ਦੇ ਸਥਾਈ ਪ੍ਰਤੀਨਿਧੀ ਗੁਲਾਮ ਇਸਾਕਜਈ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਪ੍ਰਵੇਸ਼ ਕਰਨ ਲਈ ਡੂਰੰਡ ਰੇਖਾ ਦੇ ਕਰੀਬ ਤਾਲਿਬਾਨ ਲੜਾਕਿਆਂ ਦੇ ਇਕੱਠੇ ਹੋਣ ਅਤੇ ਪਾਕਿਸਤਾਨੀ ਹਸਪਤਾਲਾਂ ‘ਚ ਜ਼ਖਮੀ ਤਾਲਿਬਾਨ ਲੜਾਕਿਆਂ ਦੇ ਇਲਾਜ ਦੀਆਂ ਤਸਵੀਰਾਂ ਅਤੇ ਵੀਡੀਓ ਵਿਆਪਕ ਰੂਪ ਨਾਲ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਤਾਲਿਬਾਨ ਨੂੰ ਪਾਕਿਸਤਾਨ ਇਕ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾ ਰਿਹਾ ਹੈ ਅਤੇ ਪਾਕਿਸਤਾਨ ਉਨ੍ਹਾਂ ਦੀ ਜੰਗੀ ਮਸ਼ੀਨ ਤੱਕ ਸਪਲਾਈ ਅਤੇ ਰਸਦ ਲਾਈਨ ਪਹੁੰਚਾਉਂਦਾ ਹੈ। ਈਸਾਕਜਈ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਇਹ ਨਾ ਸਿਰਫ਼ 1988 ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪਾਬੰਦੀਸ਼ੁਦਾ ਆਦੇਸ਼ ਦਾ ਇਕ ਘੋਰ ਉਲੰਘਣ ਹੈ, ਸਗੋਂ ਅਫ਼ਗਾਨਿਸਤਾਨ ਦੇ ਯੁੱਧ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਨਾਲ ਸਹਿਯੋਗੀ ਸੰਬੰਧ ਸਥਾਪਤ ਕਰਨ ਦੀ ਦਿਸ਼ਾ ‘ਚ ਵਿਸ਼ਵਾਸ ਹੋਰ ਘੱਟ ਕਰਦਾ ਹੈ। 15 ਦੇਸ਼ਾਂ ਦੇ ਯੂ.ਐੱਨ.ਐੱਸ.ਸੀ. ਨੇ ਲੰਘੇ ਦਿਨੀ ਅਫ਼ਗਾਨਿਸਤਾਨ ਦੀ ਸਥਿਤੀ ‘ਤੇ ਇਕ ਬੈਠਕ ਕੀਤੀ।
Comment here