ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨਾਂ ਦਾ ਰੇਡੀਓ ਸਟੇਸ਼ਨ ’ਤੇ ਕਬਜ਼ਾ

ਕਾਬੁਲ-ਲੰਘੇ ਦਿਨ ਅਫ਼ਗਾਨਿਸਤਾਨ ’ਚ ਰੇਡੀਓ ਖੈਬਰ ਨਵੇਖਤ ਦੇ ਮੁਖੀ ਹਾਮਿਦ ਖੈਬਰ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਦੇ ਤਾਲਿਬਾਨ ਕਮਾਂਡਰਾਂ ’ਚੋਂ ਇਕ ਨੇ ਲਗਮਾਨ ਸੂਬੇ ’ਚ ਸਥਾਨਕ ਰੇਡੀਓ ਖੈਬਰ ਨਵੇਖਤ ਨੇ ਸਟੇਸ਼ਨ ਕੰਪਲੈਕਸ ’ਚ ਦਾਖ਼ਲ ਹੋ ਕੇ ਅਸ਼ਰਫ਼ ਗਨੀ ਸਰਕਾਰ ਦੇ ਡਿੱਗਣ ਦੇ ਬਾਅਦ ਇਸ ਨੂੰ ਆਪਣੇ ਕੰਟਰੋਲ ’ਚ ਲੈ ਲਿਆ ਹੈ। ਇਸ ਦੇ ਇਲਾਵਾ ਤਾਲਿਬਾਨ ਨੇ ਪੱਤਰਕਾਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਰੇਡੀਓ ਸਟੇਸ਼ਨ ’ਤੇ ਕੰਮ ਕਰਨ ਵਾਲੇ ਸਲਾਹੁਦੀਨ ਅਹਿਮਦਜਈ ਨੇ ਕਿਹਾ ਕਿ ਰੇਡੀਓ ਦਾ ਪ੍ਰਸਾਰਣ ਬੰਦ ਹੋ ਗਿਆ ਹੈ ਅਤੇ ਸਾਡੇ ਸਹਿਯੋਗੀਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੈਬਰ ਨਵੇਖਤ ਰੇਡੀਓ ਬਹੁਤ ਲੰਬੇ ਸਮੇਂ ਤੋਂ ਪ੍ਰਸਾਰਿਤ ਹੋ ਰਿਹਾ ਸੀ। ਰੇਡੀਓ ਸਟੇਸ਼ਨ ਗੁਆਂਡੀ ਸੂਬਾ ਨੰਗਰਹਾਰ ਦੇ ਕੁਝ ਹਿੱਸਿਆਂ ’ਚ ਵੀ ਸੁਣਿਆ ਜਾਂਦਾ ਸੀ। ਸਥਾਨਕ ਕਮਾਂਡਰ ਨੇ ਅਜੇ ਤੱਕ ਵੇਰਵਾ ਨਹੀਂ ਦਿੱਤਾ ਹੈ ਪਰ ਤਾਲਿਬਾਨ ਦੇ ਅੰਦਰੂਨੀ ਮੰਤਰਾਲਾ ਨੇ ਕਿਹਾ ਹੈ ਕਿ ਇਸ ਸਬੰਧ ’ਚ ਜਾਂਚ ਚੱਲ ਰਹੀ ਹੈ। ਮੰਤਰਾਲਾ ਦੇ ਬੁਲਾਰੇ ਸਈਅਦ ਖੋਸਤੀ ਨੇ ਕਿਹਾ ਕਿ ਲੋਕਾਂ ਨੂੰ ਬੇਨਤੀ ਹੈ ਕਿ ਜੇਕਰ ਮੁਜ਼ਾਹੀਦੀਨ ਆਪਣੇ ਘਰਾਂ ਜਾਂ ਦਫ਼ਤਰਾਂ ’ਚ ਖ਼ੁਦ ਨੂੰ ਤਾਇਨਾਤ ਕਰਦੇ ਹਨ ਤਾਂ ਨੇੜੇ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਉਹ ਮਾਮਲੇ ਨੂੰ ਸਾਡੇ ਤੱਕ ਪਹੁੰਚਾਉਣਗੇ।

Comment here