ਸਿਆਸਤਖਬਰਾਂਦੁਨੀਆ

ਤਾਲਿਬਾਨਾਂ ਦਾ ਪਾਕਿ ਵਲੋਂ ਸਮਰਥਨ ਕਰਨ ਤੇ ਅਫਗਾਨੀ ਪ੍ਰਵਾਸੀਆਂ ਨੇ ਕਈ ਥਾਈਂ ਕੀਤਾ ਰੋਸ ਪ੍ਰਦਰਸ਼ਨ

ਲੰਡਨ-ਅਫਗਾਨਿਸਤਾਨ ’ਚ ਤਾਲਿਬਾਨੀ ਕਹਿਰ ਖਿਲਾਫ ਦੁਨੀਆ ਭਰ ਚ ਰੋਸ ਦਾ ਮਹੌਲ ਹੈ, ਪਾਕਿਸਤਾਨ ਤਾਲਿਬਾਨਾਂ ਦਾ ਸਮਰਥਨ ਕਰਨ ਦੇ ਦੋਸ਼ ਝੱਲ ਰਿਹਾ ਹੈ, ਇਸੇ ਦੇ ਚਲਦਿਆਂ ਅਫਗਾਨ ਪ੍ਰਵਾਸੀਆਂ ਨੇ ਪਾਕਿਸਤਾਨ ਖ਼ਿਲਾਫ਼ ਦੁਨੀਆ ਭਰ ’ਚ ਰੋਸ ਪ੍ਰਦਰਸ਼ਨ ਕੀਤੇ ਅਤੇ   ਤਾਲਿਬਾਨ ਨੂੰ ਪਾਕਿਸਤਾਨ ਦੁਆਰਾ ਸਮਰਥਨ ਤੇ ਅਫਗਾਨ ਮਾਮਲਿਆਂ ’ਚ ਉਨ੍ਹਾਂ ਦੇ ਦਖ਼ਲਅੰਦਾਜ਼ੀ ਦਾ ਵਿਰੋਧ ਕੀਤਾ। ਇਹ ਵਿਰੋਧ ਪ੍ਰਦਰਸ਼ਨ ਵਾਸ਼ਿੰਗਟਨ, ਡੈਨਮਾਰਕ, ਜਰਮਨੀ, ਲੰਡਨ ਆਦਿ ਚ ਹੋਏ। ਇਸ ਦੌਰਾਨ 16 ਜੁਲਾਈ ਨੂੰ ਇਸਲਾਮਾਬਾਦ ’ਚ ਅਫਗਾਨ ਦੂਤ ਨਜੀਬੁੱਲਾਹ ਅਲੀਖਿਲ ਦੀ ਬੇਟੀ ਸਿਲਸਿਲਾ ਅਲੀਖਿਲ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਦੀ ਵੀ ਜੰਮ ਕੇ ਨਿਖੇਧੀ ਕੀਤੀ ਗਈ।

Comment here