ਦੁਨੀਆ

ਤਾਲਿਬਾਨਾਂ ਦਾ ਕਹਿਰ-ਸਮਰਪਣ ਕਰ ਚੁੱਕੇ 22 ਅਫਗਾਨੀ ਫੌਜੀਆਂ ਦਾ ਕਤਲ

ਕਾਬੁਲ -ਤਾਲਿਬਾਨ ਦਾ ਬੇਹਦ ਕਰੂਰ ਚਿਹਰਾ ਸਾਹਮਣੇ ਆਇਆ ਹੈ। ਨਿਹੱਥੇ ਫੌਜੀਆਂ ਨੇ ਜਦ ਤਾਲਿਬਾਨਾਂ ਮੂਹਰੇ ਆਤਮਸਮਰਪਣ ਕੀਤਾ ਤਾਂ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਅਫਗਾਨਿਸਤਾਨ ਵਿਚ  ਵਾਪਰੀ ਇਸ ਘਟਨਾ ਦੀ ਇੱਕ ਵੀਡੀਓ ਆਈ ਹੈ, ਜਿਸ ਚ ਸਾਫ  ਦੇਖਿਆ ਜਾ ਸਕਦਾ ਹੈ ਕਿ ਗੋਲੀਆਂ ਖ਼ਤਮ ਹੋਣ ਦੇ ਬਾਅਦ ਅਫਗਾਨ ਕਮਾਂਡੋ ਨੇ ਤਾਲਿਬਾਨ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇਸ ਮਗਰੋਂ ਤਾਲਿਬਾਨਾਂ ਨੇ ‘ਅੱਲਾਹ ਹੂ ਅਕਬਰ’ ਨਾਅਰਾ ਲਗਾਉਂਦੇ ਹੋਏ ਉਹਨਾਂ ਨਿਹੱਥੇ 22 ਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਦਕਿ ਉਹ ਗੋਲੀ ਨਾ ਮਾਰੋ ਗੋਲੀ ਨਾ ਮਾਰੋ ਦੀ ਫਰਿਆ ਦ ਕਰਦੇ ਰਹੇ। ਸੂਤਰਾਂ ਮੁਤਾਬਕ ਇਹ ਕਤਲਕਾਂਡ ਅਫਗਾਨਿਸਤਾਨ ਦੇ ਫਰਯਾਬ ਸੂਬੇ ਦੇ ਦੌਲਤਾਬਾਦ ਇਲਾਕੇ ਵਿਚ 16 ਜੂਨ ਨੂੰ ਅੰਜਾਮ ਦਿੱਤਾ ਗਿਆ। ਇਸ ਇਲਾਕੇ ਵਿਚ ਤਾਲਿਬਾਨ ਦੀ ਬੜਤ ਨੂੰ ਦੇਖਦੇ ਹੋਏ ਸਰਕਾਰ ਨੇ ਅਮਰੀਕਾ ਦੀ ਸਿਖਿਅਤ ਕਮਾਂਡੋ ਟੀਮ ਨੂੰ ਭੇਜਿਆ ਸੀ। ਇਸ ਟੀਮ ਨੂੰ ਜਦੋਂ ਤਾਲਿਬਾਨ ਨੇ ਘੇਰ ਲਿਆ ਤਾਂ ਉਹਨਾਂ ਨੇ ਹਵਾਈ ਮਦਦ ਮੰਗੀ ਪਰ ਉਹਨਾਂ ਨੂੰ ਕੋਈ ਮਦਦ ਨਹੀਂ ਪਹੁੰਚੀ। ਤਾਲਿਬਾਨ ਦਾ ਦਾਅਵਾ ਹੈ ਕਿ ਇਹਨਾਂ ਅਫਗਾਨ ਕਮਾਂਡੋ ਨੂੰ ਗੋਲੀਆਂ ਖ਼ਤਮ ਹੋਣ ਦੇ ਬਾਅਦ ਫੜਿਆ ਗਿਆ ਸੀ ਪਰ ਚਸ਼ਮਦੀਦਾਂ ਅਤੇ ਵੀਡੀਓ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਨਿਹੱਥੇ ਸੈਨਿਕਾਂ ਦਾ ਤਾਲਿਬਾਨ ਨੇ ਕਤਲ ਕੀਤਾ ਸੀ। ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਪੂਰੇ ਅਫਗਾਨਿਸਤਾਨ ਵਿਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਤਾਲਿਬਾਨ ਦਾਅਵਾ ਕਰ ਰਹੇ ਹਨ ਕਿ ਉਹ ਦੇਸ਼ ਦੇ 85 ਇਲਾਕਿਆਂ ‘ਤੇ ਕਬਜ਼ਾ ਕਰ ਚੁੱਕੇ ਹਨ।

Comment here