ਕਾਬੁਲ- ਅਫਗਾਨ ਸੁਰੱਖਿਆ ਫੋਰਸ ਨੇ ਤਾਲਿਬਾਨ ਦੇ ਵਧਦੇ ਕਹਿਰ ਦਾ ਮੂੰਹ ਤੋੜ ਜੁਆਬ ਦੇਣਾ ਸ਼ੁਰੂ ਕਰ ਦਿੱਤਾ ਹੈ, ਵੱਡੀ ਕਾਰਵਾਈ ਕਰਦੇ ਹੋਏ ਬੀਤੇ 24 ਘੰਟਿਆਂ ’ਚ 385 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ ਜਦਕਿ 210 ਅੱਤਵਾਦੀ ਜ਼ਖਮੀ ਹੋਏ ਹਨ। ਰੱਖਿਆ ਮੰਤਰਾਲਾ ਦੇ ਬੁਲਾਰੇ ਫਵਾਦ ਅਮਾਨ ਨੇ ਟਵੀਟ ’ਚ ਕਿਹਾ ਕਿ ਅਫਗਾਨਿਸਤਾਨ ਦੀ ਫੌਜ ਨੇ ਨਾਨਗੜਹਾਰ, ਲੋਗਾਰ, ਗਜਨੀ, ਪੱਤਰਿਕਾ, ਕੰਧਾਰ, ਮੈਦਾਨਵਰਦਕ, ਹੇਰਾਤ, ਫਰਾਹ, ਸਮਨਗਨ, ਤਾਖਰ, ਹੇਲਮੰਦ, ਬਗਲਾਨ ਅਤੇ ਕਪੀਸਾ ਸੂਬੇ ’ਚ ਤਾਲਿਬਾਨੀ ਅੱਤਵਾਦੀਆਂ ’ਤੇ ਸਖਤ ਕਾਰਵਾਈ ਕੀਤੀ ਹੈ। ਫੌਜ ਨੇ ਫੈਜਾਬਾਦ, ਬਦਕਸ਼ਾਂ ਅਤੇ ਤਾਲਿਕਨ ’ਚ ਤਾਲਿਬਾਨ ਹਮਲੇ ਨੂੰ ਅਕਿਰਿਆਸ਼ੀਲ ਕਰ ਦਿੱਤਾ। ਫੌਜ ਨੇ ਕੁੰਦੂਜ ਦੇ ਬਾਹਰੀ ਇਲਾਕਿਆਂ ’ਚ ਤਾਲਿਬਾਨ ਦੇ ਬੰਕਰਾਂ ਨੂੰ ਹਵਾਈ ਹਮਲਾ ਕਰਕੇ ਨਿਸ਼ਾਨਾ ਬਣਾਇਆ। ਇਥੇ ਸੰਘਰਸ਼ ’ਚ 11 ਨਾਗਰਿਕਾਂ ਦੀ ਮੌਤ ਹੋਈ ਹੈ ਜਦਕਿ 41 ਜ਼ਖਮੀ ਹੋਏ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਹਿੰਸਾ ’ਚ ਇਸ ਸਾਲ ਦੀ ਪਹਿਲੀ ਤਿਮਾਹੀ ’ਚ 1659 ਲੋਕ ਮਾਰੇ ਗਏ ਅਤੇ 3254 ਜ਼ਖਮੀ ਹੋਏ। ਓਧਰ, ਵਾਈਟ ਹਾਊਸ ਦੇ ਬੁਲਾਰੇ ਜੇਨ ਪਸਾਕੀ ਨੇ ਨਾਗਰਿਕਾਂ ਦੇ ਮਾਰੇ ਜਾਣ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਜੇਕਰ ਅਜਿਹਾ ਸੋਚਦਾ ਹੈ ਕਿ ਇਸ ਤਰ੍ਹਾਂ ਉਹ ਗਲੋਬਲ ਮਾਨਤਾ ਹਾਸਿਲ ਕਰ ਲਵੇਗਾ ਤਾਂ ਇਹ ਉਸ ਦੀ ਭੁੱਲ ਹੈ। ਅਮਰੀਕੀ ਫੌਜ ਵੀ ਡਟੀ ਹੋਈ ਹੈ।
ਤਾਲਿਬਾਨਾਂ ਖਿਲਾਫ ਅਫਗਾਨ ਫੌਜ ਦੀ ਕਾਰਵਾਈ ਜਾਰੀ, ਸੈਂਕੜੇ ਅੱਤਵਾਦੀ ਢੇਰ

Comment here