ਅਜਬ ਗਜਬਸਿਆਸਤਖਬਰਾਂਦੁਨੀਆ

ਤਾਲਿਬਾਨਾਂ ਕਰਕੇ ਭਾਰਤ ਚ ਪੈਟਰੋਲ, ਡੀਜ਼ਲ ਮਹਿੰਗਾ-ਭਾਜਪਾ ਨੇਤਾ

ਨਵੀਂ ਦਿੱਲੀ-ਇਕ ਅਜਬ ਨਮੂਨਾ ਏਸ ਭਾਰਤ ਮੁਲਕ ਦਾ ਪੜੇ- ਸੁਣੇ ਬਿਨਾ ਕਿਤੇ ਰਹਿ ਨਾ ਜਾਇਓ, ਅਸੀਂ ਤੁਸੀਂ ਨਹੀਂ ਸੀ ਜਾਣਦੇ ਕਿ ਭਾਰਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਿਉਂ ਹੋ ਰਿਹਾ ਹੈ।

ਵਿਰੋਧੀ ਧਿਰਾਂ ਤਾਂ ਕੇਂਦਰ ਦੀ ਮੋਦੀ ਸਰਕਾਰ ਦੀ ਇਸ ਮੁੱਦੇ ਉਤੇ ਬਿਨਾ ਵਜਾ ਹੀ ਘੇਰਾਬੰਦੀ ਕਰਦੀਆਂ ਆ ਰਹੀਆਂ ਹਨ। ਜਦਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਚ ਵਾਧਾ ਤਾਂ ਤਾਲਿਬਾਨਾਂ ਕਰਕੇ ਹੋ ਰਿਹਾ ਹੈ। ਸਾਡੇ ਨੇਤਾ ਜੀ ਨੇ ਫਰਮਾਇਆ ਹੈ, ਹੁਣ ਸੱਤਾਧਾਰੀ ਧਿਰ ਦੇ ਨੇਤਾ ਜੀ ਹੋਣ, ਝੂਠ ਥੋੜਾ ਬੋਲਣਗੇ।  ਕਰਨਾਟਕ ਤੋਂ ਭਾਜਪਾ ਵਿਧਾਇਕ ਅਰਵਿੰਦ ਬੇਲਾਡ ਦਾ ਕਹਿਣਾ ਹੈ ਕਿ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਕਾਰਨ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਘਟੀ ਗਈ ਅਤੇ ਕੀਮਤਾਂ ਵਧ ਗਈਆਂ, ਅਖੇ ਪਹਿਲਾਂ ਤਾਂ ਸਭ ਠੀਕ ਠਾਕ ਸੀ।

Comment here