ਸਿਆਸਤਖਬਰਾਂਦੁਨੀਆ

ਤਾਲਿਬਨ ਨੂੰ ਸਿੱਧੀ ਚੁਣੌਤੀ, ਬਣਾਈ ‘ਜਲਾਵਤਨ ’ਚ ਅਫ਼ਗਾਨ ਸਰਕਾਰ’

ਕਾਬੁਲ-ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਦੇਸ਼ ਤੋਂ ਭੱਜੇ ਸੀਨੀਅਰ ਅਫ਼ਗਾਨ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਨੇ ਤਾਲਿਬਾਨ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਜਲਾਵਤਨ ਵਿਚ ਅਫ਼ਗਾਨ ਸਰਕਾਰ ਦੇ ਗਠਨ ਦਾ ਐਲਾਨ ਕੀਤਾ ਅਤੇ ਕੌਮਾਂਤਰੀ ਭਾਈਚਾਰੇ ਨੂੰ ਤਾਲਿਬਾਨ ਨੂੰ ਮਾਨਤਾ ਪ੍ਰਦਾਨ ਨਾ ਕਰਨ ਦੀ ਅਪੀਲ ਕੀਤੀ, ਜਿਸਨੇ ਹਿੰਸਾ, ਅਤਿਆਚਾਰ ਨਾਲ ਦੇਸ਼ ’ਤੇ ਨਾਜਾਇਜ਼ ਤੌਰ ’ਤੇ ਕਬਜ਼ਾ ਕਰ ਲਿਆ ਹੈ।
ਸਵਿਟਜ਼ਰਲੈਂਡ ਵਿਚ ਅਫ਼ਗਾਨ ਦੂਤਘਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਵਿਦੇਸ਼ੀ ਤੱਤਾਂ ਰਾਹੀਂ ਦੇਸ਼ ’ਤੇ ਕਬਜ਼ਾ ਕਰਨ ਤੋਂ ਬਾਅਦ ਵੀ ‘ਇਸਲਾਮਿਕ ਰਿਪਬਲਿਕ ਆਫ ਅਫ਼ਗਾਨਿਸਤਾਨ’ ਅਫ਼ਗਾਨਿਸਤਾਨ ਦੀ ਇਕਮਾਤਰ ਜਾਇਜ਼ ਸਰਕਾਰ ਹੈ ਜੋ ਚੋਣਾਂ ਅਤੇ ਵੋਟ ਦੇ ਆਧਾਰ ’ਤੇ ਬਣਾਈ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਤੋਂ ਪ੍ਰਸਥਾਨ ਕਾਰਨ ਸਾਬਕਾ ਉਪ ਰਾਸ਼ਟਰਪਤੀ ਅਮਰੂਲਾ ਸਾਲੇਹ ਸਰਕਾਰ ਦੇ ਕਾਰਜਵਾਹਕ ਪ੍ਰਧਾਨ ਦੇ ਰੂਪ ਵਿਚ ਕੰਮ ਕਰਨਗੇ ਅਤੇ ਦੇਸ਼ ਦੀ ਅਗਵਾਈ ਕਰਨਗੇ। ਬਿਆਨ ਮੁਤਾਬਕ ਜਲਾਵਤਨੀ ਸਰਕਾਰ ਦੇ 3 ਮੰਤਰਾਲੇ ਚਾਲੂ ਹੋ ਰਹੇ ਹਨ, ਬੈਠਕਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰਾਸੰਗਿਕ ਮੁੱਦਿਆ ’ਤੇ ਫ਼ੈਸਲੇ ਲਏ ਜਾ ਰਹੇ ਹਨ। ਇਹ ਸਰਕਾਰ ਅਫ਼ਗਾਨਿਸਤਾਨ ਵਿਚ ਆਪਣੀਆਂ ਸਰਗਰਮੀਆਂ ਮੁੜ ਤੋਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।

Comment here