ਖਬਰਾਂਮਨੋਰੰਜਨ

‘ਤਾਰਿਕ ਮਹਿਤਾ’ ਵਾਲੇ ਜੇਠਾ ਲਾਲ ਦੀ ਧੀ ਦਾ ਹੋਇਆ ਵਿਆਹ

ਨਵੀਂ ਦਿੱਲੀ-ਆਪਣੀ ਧੀ ਨਿਯਤੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਤਾਰਿਕ ਮਹਿਤਾ ਕਾ ਉਲਟਾ ਚਸ਼ਮਾ ਦੇ ਮੁੱਖ ਅਭਿਨੇਤਾ ਦਿਲੀਪ ਜੋਸ਼ੀ (ਜੇਠਾ ਲਾਲ) ਨੇ ਭਾਵਨਾਤਮਕ ਪਲਾਂ ਨੂੰ ਅਦਾਕਾਰ ਵੱਲੋਂ ਇੰਸਟਾਗ੍ਰਾਮ ’ਤੇ ਪੋਸਟ ਕੀਤਾ ਹੈ। ਦਿਲੀਪ ਜੋਸ਼ੀ, ਉਨ੍ਹਾਂ ਦੀ ਪਤਨੀ ਮਾਲਾ, ਧੀ ਨਿਯਤੀ ਅਤੇ ਪੁੱਤਰ ਰਿਤਵਿਕ ਦੀਆਂ ਇਹ ਤਸਵੀਰਾਂ ਦਿਲ ਨੂੰ ਛੂਹਣ ਵਾਲੀਆਂ ਹਨ। ਇਨ੍ਹਾਂ ਪਲਾਂ ਨੂੰ ਸਾਂਝਾ ਕਰਦੇ ਹੋਏ ਦਿਲੀਪ ਨੇ ਲਿਖਿਆ, ‘‘ਤੁਸੀਂ ਗੀਤਾਂ ਅਤੇ ਫਿਲਮਾਂ ਤੋਂ ਭਾਵਨਾਵਾਂ ਉਧਾਰ ਲੈ ਸਕਦੇ ਹੋ, ਪਰ ਜਦੋਂ ਇਹ ਸਭ ਤੁਹਾਡੇ ਨਾਲ ਹੁੰਦਾ ਹੈ … ਉਹ ਅਨੁਭਵ ਬੇਮਿਸਾਲ ਹੁੰਦਾ ਹੈ ਤੇ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।”
ਅੱਗੇ ਲਿਖਿਆ, ‘‘ਮੇਰੀ ਛੋਟੀ ਕੁੜੀ, ਨਿਯਤੀ ਅਤੇ ਪਰਿਵਾਰ ਵਿੱਚ ਸਭ ਤੋਂ ਨਵੇਂ ਮੈਂਬਰ ਯਸ਼ੋਵਰਧਨ ਨੂੰ ਜ਼ਿੰਦਗੀ ਦੇ ਇਸ ਨਵੇਂ ਤੇ ਸ਼ਾਨਦਾਰ ਸਫਰ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ! ਸਾਨੂੰ ਸ਼ੁਭਕਾਮਨਾਵਾਂ ਦੇ ਸੰਦੇਸ਼ ਭੇਦਣ ਵਾਲੇ ਤੇ ਸਾਡੀ ਖੁਸ਼ੀ ਸਾਂਝੀ ਕਰਨ ਵਾਲੇ ਹਰ ਕਿਸੇ ਦਾ ਧੰਨਵਾਦ। ਜੈ ਸਵਾਮੀਨਾਰਾਇਣ।’’ ਇੰਸਟਾ ਉਤੇ ਸ਼ੇਅਰ ਕੀਤੀ ਇੱਕ ਤਸਵੀਰ ਵਿਚ ਨਿਯਤੀ ਦੀ ਮਾਂ ਉਸ ਨੂੰ ਦੁਲਹਨ ਦੇ ਰੂਪ ਵਿਚ ਦੇਖ ਰਹੀ ਹੈ, ਇਹ ਇਕ ਅਨਮੋਲ ਪਲ ਹੈ ਜੋ ਕਾਫੀ ਭਾਵੁਕ ਕਰਨ ਵਾਲਾ ਸੀ।
ਵਿਆਹ ਗੁਜਰਾਤੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਅਤੇ ਦਿਲੀਪ ਜੋਸ਼ੀ ਨੇ ਸਾਰਾ ਪ੍ਰਬੰਧ ਸੰਭਾਲਿਆ। ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਦਿਲੀਪ ਅਤੇ ਉਨ੍ਹਾਂ ਦੀ ਪਤਨੀ ਇੱਥੇ ਵਿਆਹ ਦੀਆਂ ਰਸਮਾਂ ਦੌਰਾਨ ਨਜ਼ਰ ਆਏ। ਇਸ ਮੌਕੇ ਉੱਤੇ ਤਾਰਿਕ ਮਹਿਤਾ ਕਾ ਉਲਟਾ ਚਸ਼ਮਾ ਦੇ ਨਿਰਦੇਸ਼ਕ ਮਾਲਵ ਰਾਜਦਾ, ਪਤਨੀ ਪ੍ਰਿਆ ਆਹੂਜਾ, ਅਦਾਕਾਰਾ ਸੁਨਯਨਾ ਫੋਜ਼ਦਾਰ, ਪਲਕ ਸਿੰਧਵਾਨੀ, ਕੁਸ਼ ਸ਼ਾਹ, ਸਮਯ ਸ਼ਾਹ ਤੇ ਕਈ ਹੋਰ ਹਾਜ਼ਰ ਸਨ। ਵਿਆਹ ਲਈ, ਜੋੜੇ ਨੇ ਰਵਾਇਤੀ ਗੁਜਰਾਤੀ ਪਹਿਰਾਵੇ ਪਹਿਨੇ ਹੋਏ ਸਨ। ਨਿਯਤੀ ਅਤੇ ਯਸ਼ੋਵਰਧਨ ਦੀ ਮੰਗਣੀ ਇਸ ਸਾਲ ਮਾਰਚ ’ਚ ਹੋਈ ਸੀ।
ਨਾਸਿਕ ਵਿੱਚ ਹੋਏ ਵਿਆਹ ਵਿੱਚ ਜਿੱਥੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ, ਉੱਥੇ ਹੀ ਸੋਸ਼ਲ ਮੀਡੀਆ ਉੱਤੇ ਜੋੜੇ ਨੂੰ ਕਈਆਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Comment here