ਸਿਆਸਤਖਬਰਾਂਦੁਨੀਆ

ਤਾਰਾ ਏਅਰ ਜਹਾਜ਼ ਦੇ ਮਲਬੇ ਚੋਂ ਕਈ ਲਾਸ਼ਾਂ ਬਰਾਮਦ

ਕਾਠਮੰਡੂ – ਨੇਪਾਲ ਵਿਚ ਬੀਤੇ ਦਿਨੀਂ ਹਵਾਬਾਜ਼ੀ ਕੰਪਨੀ ‘ਤਾਰਾ ਏਅਰ’ ਦਾ ਜਹਾਜ਼ ਪਹਾੜੀ ਮੁਸਤਾਂਗ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ,  ਜਹਾਜ਼ ਦੇ ਮਲਬੇ ਵਿੱਚੋਂ ਬਚਾਅ ਕਰਮਚਾਰੀਆਂ ਨੇ 14 ਲਾਸ਼ਾਂ ਕੱਢੀਆਂ ਹਨ। ਨੇਪਾਲ ਦੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਐਤਵਾਰ ਸਵੇਰੇ ਹਾਦਸਾਗ੍ਰਸਤ ਹੋਏ ਯਾਤਰੀ ਜਹਾਜ਼ ਦਾ ਮਲਬਾ ਉੱਤਰ-ਪੱਛਮੀ ਨੇਪਾਲ ਦੇ ਮੁਸਤਾਂਗ ਜ਼ਿਲ੍ਹੇ ਦੇ ਥਸਾਂਗ-2 ਸਥਿਤ ਸਨੋਸਵੇਅਰ ਵਿਚ ਮਿਲਿਆ ਹੈ। ਇਹ ਜਹਾਜ਼ ਕਰੀਬ 20 ਘੰਟਿਆਂ ਤੋਂ ਲਾਪਤਾ ਸੀ। ‘ਤਾਰਾ ਏਅਰ’ ਦੇ ‘ਟਵਿਨ ਓਟਰ 9ਐੱਨ-ਏਈਟੀ’ ਜਹਾਜ਼ ਨੇ ਐਤਵਾਰ ਸਵੇਰੇ 10 ਵਜੇ ਪੋਖਰਾ ਤੋਂ ਉਡਾਣ ਭਰੀ ਸੀ, ਪਰ 15 ਮਿੰਟ ਬਾਅਦ ਇਸ ਦਾ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਵਿੱਚ ਕੁੱਲ 22 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 4 ਭਾਰਤੀ, 2 ਜਰਮਨ ਅਤੇ 13 ਨੇਪਾਲੀ ਨਾਗਰਿਕ ਸਨ। ਫ਼ੌਜ ਦੇ ਬੁਲਾਰੇ ਬ੍ਰਿਗੇਡੀਅਰ ਨਾਰਾਇਣ ਸਿਲਵਾਲ ਨੇ ਟਵੀਟ ਕੀਤਾ, ”ਫ਼ੌਜ ਅਤੇ ਬਚਾਅ ਕਰਮਚਾਰੀਆਂ ਨੇ ਹਾਦਸੇ ਵਾਲੀ ਥਾਂ ਦਾ ਪਤਾ ਲਗਾ ਲਿਆ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।’ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ”ਹਾਦਸੇ ਵਾਲੀ ਜਗ੍ਹਾ ਮੁਸਤਾਂਗ ਜ਼ਿਲ੍ਹੇ ਦੇ ਥਸਾਂਗ-2 ਦੇ ਸਨੋਸਵੇਅਰ ‘ਚ ਹੈ।’ ਤਸਵੀਰ ਜਹਾਜ਼ ਦੇ ਮਲਬੇ ਦੀ ਲੱਗ ਰਹੀ ਹੈ। ਸਿਲਵਾਲ ਨੇ ਦੱਸਿਆ ਕਿ ਪੁਲਸ ਇੰਸਪੈਕਟਰ ਲੈਫਟੀਨੈਂਟ ਮੰਗਲ ਸ਼੍ਰੇਸ਼ਠ ਅਤੇ ਇਕ ਗਾਈਡ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ, ‘ਵੱਖ-ਵੱਖ ਏਜੰਸੀਆਂ ਦੀਆਂ ਹੋਰ ਬਚਾਅ ਟੀਮਾਂ ਛੋਟੇ ਹੈਲੀਕਾਪਟਰਾਂ ਰਾਹੀਂ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਥੇ ਪਹੁੰਚਣ ਲਈ ਹਰ ਸੰਭਵ ਸਾਧਨਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।’ ਅਖ਼ਬਾਰ ‘ਕਾਠਮੰਡੂ ਪੋਸਟ’ ਨੇ ਬਚਾਅ ਕਰਮਚਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਜਹਾਜ਼ ਦੇ ਮਲਬੇ ‘ਚੋਂ 14 ਲਾਸ਼ਾਂ ਕੱਢੀਆਂ ਗਈਆਂ ਹਨ। ਏਅਰਲਾਈਨ ਦੁਆਰਾ ਜਾਰੀ ਯਾਤਰੀਆਂ ਦੀ ਸੂਚੀ ਦੇ ਅਨੁਸਾਰ, ਜਹਾਜ਼ ਵਿੱਚ ਮੌਜੂਦ ਭਾਰਤੀਆਂ ਦੀ ਪਛਾਣ ਅਸ਼ੋਕ ਕੁਮਾਰ ਤ੍ਰਿਪਾਠੀ, ਉਸਦੀ ਪਤਨੀ ਵੈਭਵੀ ਬਾਂਡੇਕਰ ਤ੍ਰਿਪਾਠੀ ਅਤੇ ਬੱਚੇ – ਧਨੁਸ਼ ਤ੍ਰਿਪਾਠੀ ਅਤੇ ਰਿਤਿਕਾ ਤ੍ਰਿਪਾਠੀ ਵਜੋਂ ਹੋਈ ਹੈ। ਇਹ ਪਰਿਵਾਰ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

Comment here