ਮਯਿਲਾਦੁਥੁਰਾਈ-ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਦਾ ਪ੍ਰਚਾਰ ਕਰਨ ਅਤੇ ਇਸ ਲਈ ਪੈਸੇ ਜੁਟਾਉਣ ਦੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅਧਿਕਾਰੀਆਂ ਨੇ ਤਾਮਿਲਨਾਡੂ ਅਤੇ ਪੁਡੂਚੇਰੀ ‘ਚ 8 ਥਾਂਵਾਂ ‘ਤੇ ਇਕੱਠੇ ਛਾਪੇਮਾਰੀ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਇਸ ਸੰਗਠਨ ਨਾਲ ਜੁੜੇ 5 ਲੋਕਾਂ ਨੇ ਮਯਿਲਾਦੁਥੁਰਾਈ, ਚੇਨਈ ਅਤੇ ਕਰਾਈਕਲ ‘ਚ ਘਰਾਂ ਅਤੇ ਹੋਰ ਥਾਂਵਾਂ ‘ਤੇ ਛਾਪੇਮਾਰੀ ਕੀਤੀ ਗਈ। ਐੱਨ.ਆਈ.ਏ. ਨੇ ਤਾਮਿਲਨਾਡੂ ਦੇ ਸਾਥਿਕ ਬਾਸ਼ਾ, ਮੁਹੰਮਦ ਇਸ਼ਾਕ, ਜਗਬਰ ਅਲੀ ਅਤੇ ਰਹਿਮਤ ਦੇ ਨਾਲ-ਨਾਲ ਪੁਡੂਚੇਰੀ ਦੇ ਮੁਹੰਮਦ ਇਰਫ਼ਾਨ ਨੂੰ ਅੱਤਵਾਦੀਆਂ ਨਾਲ ਮਿਲੀਭਗਤ ਕਰ ਕੇ ਭਾਰਤ ‘ਚ ਅੱਤਵਾਦੀ ਸੰਗਠਨ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ।
ਤਾਮਿਲਨਾਡੂ ਪੁਲਸ ਨੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਇਨ੍ਹਾਂ iਖ਼ਲਾਫ਼ ਮਾਮਲਾ ਦਰਜ ਕੀਤਾ ਸੀ, ਇਸ ਤੋਂ ਬਾਅਦ ਇਹ ਮਾਮਲਾ ਐੱਨ.ਆਈ.ਏ. ਨੇ ਆਪਣੇ ਹੱਥ ‘ਚ ਲੈ ਲਿਆ। ਇਸ ਮਾਮਲੇ ‘ਚ ਦਰਜ ਮਾਮਲੇ ‘ਚ ਕਿਹਾ ਗਿਆ ਕਿ ਫੜੇ ਗਏ ਸਾਰੇ ਆਈ.ਐੱਸ. ਨਾਲ ਜੁੜੇ ਹਨ ਅਤੇ ਭਾਰਤ ‘ਚ ਇਸ ਸੰਗਠਨ ਦੀਆਂ ਜੜਾਂ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ। ਕੇਂਦਰ ਸਰਕਾਰ ਇਸ ਇਸ ਸੂਚਨਾ ਤੋਂ ਬਾਅਦ ਮਾਮਲੇ ਨੂੰ ਐੱਨ.ਆਈ.ਏ. ਨੂੰ ਸੌਂਪਿਆ ਕਿ ਸਾਥਿਕ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੈ, ਮਨਿਥਾ ਨੀਤੀ ਪਸਾਰਾਈ ਸੰਗਠਨ ਦਾ ਮੈਂਬਰ ਹੈ ਅਤੇ ਆਈ.ਐੱਸ. ਵਿਚਾਰਧਾਰਾ ਦਾ ਸਮਰਥਕ ਹੈ।
ਤਾਮਿਲਨਾਡੂ ਤੇ ਪੁਡੂਚੇਰੀ ‘ਚ ਟੈਰਰ ਫੰਡਿੰਗ ਮਾਮਲੇ ‘ਚ ਛਾਪੇਮਾਰੀ

Comment here