ਸਿਆਸਤਖਬਰਾਂਦੁਨੀਆ

ਤਾਈਵਾਨ ਨੂੰ ਲੈ ਕੇ ਅਮਰੀਕਾ-ਚੀਨ ’ਚ ਟਕਰਾਅ

ਬੈਂਕਾਕ-ਚੀਨ ਰਣਨੀਤਕ ਅਤੇ ਪ੍ਰਤੀਕਾਤਮਕ ਤੌਰ ’ਤੇ ਮਹੱਤਵਪੂਰਨ ਟਾਪੂ ’ਤੇ ਮੁੜ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਅਮਰੀਕਾ ਤਾਈਵਾਨ ਦੇ ਮਾਮਲੇ ਨੂੰ ਚੀਨ ਤੋਂ ਵਧ ਰਹੀਆਂ ਚੁਣੌਤੀਆਂ ਦੇ ਸੰਦਰਭ ’ਚ ਵੇਖਦਾ ਹੈ। ਇੰਟਰਨੈਸ਼ਨਲ ਇੰਸਟੀਚਿਊਟ ਫਾਰ ਰਣਨੀਤਕ ਅਧਿਐਨ ਦੇ ਬ੍ਰਿਟਿਸ਼ ਰੱਖਿਆ ਵਿਸ਼ਲੇਸ਼ਕ ਹੈਨਰੀ ਬੌਇਡ ਨੇ ਕਿਹਾ ਕਿ, ‘‘ਅਮਰੀਕਾ ਦੇ ਨਜ਼ਰੀਏ ਤੋਂ ਚੀਨ ਨਾਲ ਸ਼ਕਤੀ ਦੀ ਦੁਸ਼ਮਣੀ ਦੀ ਧਾਰਨਾ ਇਸ ਖਦਸ਼ੇ ਨੂੰ ਵਧਾ ਰਹੀ ਹੈ। ਉਨ੍ਹਾਂ ਕਿਹਾ, ਚੀਨ ਦੇ ਵਿਰੁੱਧ ਖੜ੍ਹੇ ਹੋਣ ਦੀ ਜ਼ਰੂਰਤ ਇਸ ਸੰਦਰਭ ’ਚ ਪ੍ਰੇਰਿਤ ਕਰਨ ਲਈ ਕਾਫੀ ਹੈ ਅਤੇ ਇਸ ਸੰਘਰਸ਼ ’ਚ ਸ਼ਾਮਲ ਨਾ ਹੋਣਾ ਅਮਰੀਕਾ ਦੇ ਰਾਸ਼ਟਰੀ ਹਿੱਤਾਂ ਨਾਲ ਵਿਸ਼ਵਾਸਘਾਤ ਵਜੋਂ ਵੇਖਿਆ ਜਾਵੇਗਾ ਪਰ ਚੀਨ ਇਸ ਦਾ ਦਾਅਵਾ ਕਰਦਾ ਹੈ। ਟਾਪੂ ’ਤੇ ਕਬਜ਼ਾ ਕਰਨਾ ਬੀਜਿੰਗ ਦੀ ਰਾਜਨੀਤਿਕ ਅਤੇ ਫੌਜੀ ਸੋਚ ਦਾ ਹਿੱਸਾ ਹੈ।’’
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ, ‘‘ਤਾਈਵਾਨ ਮੁੱਦਾ ਹੱਲ ਹੋ ਜਾਵੇਗਾ ਅਤੇ ਸ਼ਾਂਤੀਪੂਰਨ ਏਕੀਕਰਨ ਦੋਵਾਂ ਧਿਰਾਂ ਦੇ ਹਿੱਤਾਂ ’ਚ ਹੈ। ਉਸ ਨੇ ਕਿਹਾ ਕਿ ਤਾਈਵਾਨ ਮੁੱਦੇ ’ਤੇ ਕਿਸੇ ਵੀ ’ਵਿਦੇਸ਼ੀ ਦਖਲਅੰਦਾਜ਼ੀ’ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੀਨ ਦੀ ਵਧਦੀ ਹਮਲਾਵਰਤਾ ਦੇ ਮੱਦੇਨਜ਼ਰ, ਅਮਰੀਕਾ ਅਤੇ ਜਾਪਾਨ ਤਾਈਵਾਨ ਲਈ ਆਪਣਾ ਸਮਰਥਨ ਵਧਾ ਰਹੇ ਹਨ, ਜਿਸ ਦੇ ਪਿਛੋਕੜ ’ਚ ਚੀਨ ਦੀ ਟਿੱਪਣੀ ਆਈ। ਚੀਨ ਅਤੇ ਅਮਰੀਕਾ ਵਿਚਾਲੇ ਟਕਰਾਅ ਦੀ ਸਥਿਤੀ 1996 ’ਚ ਪੈਦਾ ਹੋਈ ਸੀ। ਤਾਈਵਾਨ ਲਈ ਅਮਰੀਕਾ ਦੇ ਵਧਦੇ ਸਮਰਥਨ ਤੋਂ ਨਾਰਾਜ਼ ਚੀਨ ਨੇ ਤਾਈਵਾਨ ਦੇ ਤੱਟ ਤੋਂ ਲਗਭਗ 30 ਕਿਲੋਮੀਟਰ ਦੂਰ ਪਾਣੀ ’ਚ ਮਿਜ਼ਾਈਲ ਲਾਂਚ ਕਰਨ ਸਮੇਤ ਫੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ।’’
ਇਸ ਦੇ ਜਵਾਬ ’ਚ ਯੂ. ਐੱਸ. ਨੇ ਦੋ ਏਅਰਕਰਾਫਟ ਕੈਰੀਅਰਸ ਨੂੰ ਖੇਤਰ ’ਚ ਭੇਜਿਆ। ਉਸ ਸਮੇਂ ਚੀਨ ਕੋਲ ਹਵਾਈ ਜਹਾਜ਼ਾਂ ਅਤੇ ਅਮਰੀਕੀ ਜਹਾਜ਼ਾਂ ਨੂੰ ਧਮਕਾਉਣ ਦੇ ਲੋੜੀਂਦੇ ਸਾਧਨ ਨਹੀਂ ਸਨ, ਇਸ ਲਈ ਉਹ ਪਿੱਛੇ ਹਟ ਗਿਆ। ਇਸ ਤੋਂ ਬਾਅਦ ਚੀਨ ਨੇ ਆਪਣੀ ਫੌਜ ਨੂੰ ਮਜ਼ਬੂਤਕਰਨਾ ਸ਼ੁਰੂ ਕਰ ਦਿੱਤਾ ਅਤੇ 25 ਸਾਲਾਂ ਬਾਅਦ ਉਸ ਨੇ ਮਿਜ਼ਾਈਲ ਸੁਰੱਖਿਆ ਪ੍ਰਣਾਲੀ ਵਿਕਸਿਤ ਕੀਤੀ ਹੈ, ਜੋ ਜਵਾਬੀ ਹਮਲਾ ਕਰ ਸਕਦੀ ਹੈ ਅਤੇ ਆਪਣੇ ਖੁਦ ਦੇ ਜਹਾਜ਼ ਕੈਰੀਅਰ ਵੀ ਬਣਾਏ ਹਨ। ਯੂ. ਐੱਸ. ਨੇਵੀ ਦੇ ਸਕੱਤਰ ਕਾਰਲੋਸ ਡੇਲ ਟੋਰੋ ਨੇ ਪਿਛਲੇ ਹਫ਼ਤੇ ਨਵੀਂ ਰਣਨੀਤਕ ਮਾਰਗ ਦਰਸ਼ਨ ਨੀਤੀ ’ਚ ਚੀਨ ਨੂੰ ਸਭ ਤੋਂ ਵੱਡੀ ਲੰਮੀ ਮਿਆਦ ਦੀ ਚੁਣੌਤੀ ਦੱਸਿਆ ਸੀ।

Comment here