ਸਿਆਸਤਖਬਰਾਂਦੁਨੀਆ

ਤਾਇਵਾਨ ਸਟ੍ਰੇਟ ‘ਚ ਜੰਗੀ ਬੇੜੇ ਭੇਜਣ ਤੇ ਅਮਰੀਕਾ , ਕੈਨੇਡਾ ਨਾਲ ਨਰਾਜ਼ ਹੈ ਚੀਨ

ਬੀਜਿੰਗ – ਅਮਰੀਕਾ ਤੇ ਕੈਨੇਡਾ ਵੱਲੋਂ ਪਿਛਲੇ ਹਫ਼ਤੇ ਆਪਣੇ ਜੰਗੀ ਬੇੜੇ ਤਾਇਵਾਨ ਸਟ੍ਰੇਟ ਦੇ ਰਸਤੇ ਭੇਜੇ ਜਾਣ ਦੀ ਚੀਨ ਨੇ ਆਲੋਚਨਾ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੀ ਕਾਰਵਾਈ ‘ਤਾਕਤ ਤੇ ਉਕਸਾਵੇ’ ਦਾ ਪ੍ਰਦਰਸ਼ਨ ਹੈ ਜਿਸ ਨੇ ਖੇਤਰ ਦੀ ਸ਼ਾਂਤੀ ਤੇ ਸਥਿਰਤਾ ‘ਚ ਅੜਿੱਕਾ ਪਾਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਦੱਸਿਆ, ‘ਪਿਛਲੇ ਸ਼ੁੱਕਰਵਾਰ ਨੂੁੰ ਚੀਨ ਨੇ ਤਾਇਵਾਨ ਸਟ੍ਰੇਟ ‘ਚੋਂ ਲੰਘਣ ਦੌਰਾਨ ਯੂਐੱਸਐੱਸ ਡੇਵੀ ਤੇ ਐੱਚਐੱਮਸੀਐੱਸ ਵਿਨੀਪੇਗ ਦਾ ਪਿੱਛਾ ਕੀਤਾ ਸੀ ਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀ ਈਸਟਰਨ ਥਿਏਟਰ ਕਮਾਨ ਨੇ ਬਿਆਨ ਜਾਰੀ ਕੀਤਾ ਸੀ।’ ਬੁਲਾਰੇ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਆਪਣੀ ਕੌਮੀ ਖ਼ੁਦ-ਮੁਖਤਿਆਰੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਤੇ ਖ਼ਤਰਿਆਂ ਨਾਲ ਨਜਿੱਠਣ ਲੀ ਪੀਐੱਲਏ ਹਾਈ ਅਲਰਟ ‘ਤੇ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ ਤੇ ਕੈਨੇਡਾ ਨੂੰ ਆਪਣੇ ਹਿੱਤਾਂ ਤੇ ਚੀਨ-ਕੈਨੇਡਾ ਰਿਸ਼ਤਿਆਂ ਨੂੰ ਮੁਕੰਮਲ ਸਥਿਤੀ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਇਕ ਦਿਨ ਪਹਿਲਾਂ ਚੀਨੀ ਫ਼ੌਜ ਨੇ ਵੀ ਅਮਰੀਕਾ ਤੇ ਕੈਨੇਡਾ ਦੀ ਆਲੋਚਨਾ ਕੀਤੀ ਸੀ। ਜ਼ਿਕਰਯੋਗ ਹੈ ਕਿ ਤਾਇਵਾਨ ਸਟ੍ਰੇਟ 180 ਕਿਲੋਮੀਟਰ ਚੌੜਾ ਸਟ੍ਰੇਟ ਹੈ ਜੋ ਤਾਇਵਾਨ ਨੂੰ ਮਹਾਦੀਪ ਏਸ਼ੀਆ ਤੋਂ ਵੱਖਰਾ ਕਰਦਾ ਹੈ।

Comment here