ਸਿਆਸਤਖਬਰਾਂਦੁਨੀਆ

ਤਾਇਵਾਨ ਕਰਕੇ ਲਿਥੂਆਨੀਆ ਨਾਲ ਵਿੱਟਰਿਆ ਚੀਨ, ਰਾਜਦੂਤ ਵਾਪਸ ਸੱਦਿਆ

ਪੇਈਚਿੰਗ-ਲਿਥੂਆਨੀਆ ਵੱਲੋਂ ਦੇਸ਼ ‘ਚ ਤਾਇਵਾਨ ਨੂੰ ਉਸ ਦੇ ਨਾਂ ਨਾਲ ਪ੍ਰਤੀਨਿਧ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਭੜਕੇ ਚੀਨ ਨੇ ਅੱਜ ਇੱਥੇ ਆਪਣਾ ਰਾਜਦੂਤ ਵਾਪਸ ਸੱਦ ਲਿਆ ਅਤੇ ਇਸ ਬਾਲਟਿਕ ਸਮੁੰਦਰੀ ਦੇਸ਼ ਨੂੰ ਇੱਥੇ ਤਾਇਨਾਤ ਆਪਣੇ ਸਿਖਰਲੇ ਪ੍ਰਤੀਨਿਧੀ ਵਾਪਸ ਸੱਦਣ ਲਈ ਕਿਹਾ ਹੈ। ਚੀਨ 1950 ਤੋਂ ਆਜ਼ਾਦ ਟਾਪੂ ਤਾਇਵਾਨ ਨੂੰ ਇੱਕ ਬਾਗੀ ਇਲਾਕੇ ਵਜੋਂ ਦੇਖਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘ਇਹ ਫ਼ੈਸਲਾ (ਤਾਇਵਾਨ ਨੂੰ ਉਸ ਦੇ ਨਾਂ ਹੇਠ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦੇਣਾ) ਚੀਨ ਤੇ ਲਿਥੂਆਨੀਆ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਨੂੰ ਲੈ ਕੇ ਸਰਕਾਰੀ ਸਹਿਮਤੀ ਦੀ ਭਾਵਨਾ ਦੀ ਉਲੰਘਣਾ ਕਰਦਾ ਹੈ ਤੇ ਚੀਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰਦਾ ਹੈ।’ ਮੰਤਰਾਲੇ ਨੇ ਕਿਹਾ, ‘ਚੀਨ ਸਰਕਾਰ ਇਸ ਕਦਮ ‘ਤੇ ਸਖਤ ਵਿਰੋਧ ਜ਼ਾਹਿਰ ਕਰਦੀ ਹੈ। ਚੀਨ ਨੇ ਲਿਥੂਆਨੀਆ ਤੋਂ ਆਪਣਾ ਰਾਜਦੂਤ ਵਾਪਸ ਸੱਦਣ ਦਾ ਫ਼ੈਸਲਾ ਕੀਤਾ ਹੈ। ਵਾਸ਼ਿੰਗਟਨ ਵਿੱਚ ਅਮਰੀਕਾ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਜ਼ ਨੇ ਚੀਨ ਦੇ ਦਬਾਅ ਦੀ ਨਿੰਦਾ ਕੀਤੀ, ਅਤੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਹ ਨਿਰਧਾਰਿਤ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਕਿ ਬੀਜਿੰਗ ਦੇ ਦਖਲ ਬਿਨਾ ਤਾਇਵਾਨ ਨਾਲ ਸੰਬੰਧ ਕਿਵੇਂ ਦੇ ਬਣਾ ਕੇ ਰੱਖਣਾ ਹੈ। ਪ੍ਰਾਈਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਆਪਣੇ ਨਾਟੋ ਸਹਿਯੋਗੀ ਲਿਥੂਆਨੀਆ ਨਾਲ ਇਕਜੁਟਤਾ ਨਾਲ ਖੜੇ ਹਾਂ ਅਤੇ ਅਸੀਂ ਚੀਨ ਦੀ ਹਾਲੀਆ ਜੁਆਬੀ ਕਾਰਵਾਈ ਦੀ ਨਿੰਦਾ ਕਰਦੇ ਹਾਂ, ਜਿਸ ਵਿੱਚ ਵਿਲਿਅਸ ਚ ਬੀਜਿੰਗ ਦੇ ਰਾਜਦੂਤ ਨੂੰ ਵਾਪਸ ਬੁਲਾਉਣਾ ਅਤੇ ਲਿਥੂਆਨੀਆ ਨੂੰ ਬੀਜਿੰਗ ਵਿੱਚ ਆਪਣੇ ਰਾਜਦੂਤ ਨੂੰ ਵਾਪਸ ਬੁਲਾਉਣ ਦੀ ਮੰਗ ਕਰਨਾ ਸ਼ਾਮਲ ਹੈ।

 

Comment here