ਤਾਈਪੇ-ਤਾਇਵਾਨ ਦਾ ਸੰਕਲਪ ਹੈ ਕਿ ਉਹ ਚੀਨ ਦੇ ਹਰ ਕਦਮ ਦਾ ਜਵਾਬ ਦੇਵੇਗਾ।ਤਾਇਵਾਨੀ ਫ਼ੌਜ ਨੇ ਕਿਹਾ ਕਿ ਉਸ ਨੇ ਚੀਨੀ ਤੱਟ ਨੇੜੇ ਉਨ੍ਹਾਂ ਦੀਆਂ ਚੌਕੀਆਂ ‘ਤੇ ਉੱਡ ਰਹੇ ਚੀਨੀ ਡਰੋਨਾਂ ‘ਤੇ ਗੋਲ਼ੀਬਾਰੀ ਕੀਤੀ ਹੈ। ਤਾਇਵਾਨ ਦਾ ਇਹ ਕਦਮ ਸਵੈ-ਸ਼ਾਸਨ ਵਾਲੇ ਟਾਪੂ ਅਤੇ ਚੀਨ ਵਿਚਕਾਰ ਚੱਲ ਰਹੇ ਤਣਾਅ ਨੂੰ ਦਰਸਾਉਂਦਾ ਹੈ।
ਤਾਇਵਾਨੀ ਫ਼ੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਫੋਰਸ ਨੇ ਇਹ ਕਦਮ ਮੰਗਲਵਾਰ ਨੂੰ ਕਿਨਮੈਨ ਟਾਪੂ ‘ਤੇ ਇਕ ਡਰੋਨ ਨੂੰ ਉੱਡਦੇ ਵੇਖ ਕੇ ਚੁੱਕਿਆ। ਬੁੱਧਵਾਰ ਨੂੰ ਇਥੇ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਨਵ ਰਹਿਤ ਵਾਹਨ (ਡਰੋਨ) “ਨਾਗਰਿਕ ਵਰਤੋਂ” ਲਈ ਸੀ ਪਰ ਹੋਰ ਵੇਰਵੇ ਨਹੀਂ ਦਿੱਤੇ ਗਏ। ਬਿਆਨ ਦੇ ਅਨੁਸਾਰ ਗੋਲ਼ੀਬਾਰੀ ਤੋਂ ਬਾਅਦ ਡਰੋਨ ਨੇੜਲੇ ਚੀਨੀ ਸ਼ਹਿਰ ਸ਼ਿਆਮੈਨ ਵਾਪਸ ਪਰਤਿਆ। ਇਹ ਘਟਨਾ ਇਸ ਮਹੀਨੇ ਦੇ ਸ਼ੁਰੂ ਵਿੱਚ ਚੀਨ ਵੱਲੋਂ ਮਿਜ਼ਾਈਲਾਂ ਦਾਗਣ, ਲੜਾਕੂ ਜਹਾਜ਼ ਭੇਜਣ ਅਤੇ ਜਹਾਜ਼ਾਂ ਨੂੰ ਲਾਂਚ ਕਰਨ ਤੋਂ ਬਾਅਦ ਵਧੇ ਤਣਾਅ ਤੋਂ ਬਾਅਦ ਵਾਪਰੀ ਹੈ।
ਜ਼ਿਕਰਯੋਗ ਹੈ ਕਿ ਅਗਸਤ ਦੇ ਸ਼ੁਰੂ ਵਿਚ ਅਮਰੀਕੀ ਕਾਂਗਰਸ (ਸੰਸਦ) ਦੇ ਹੇਠਲੇ ਸਦਨ (ਸੰਸਦ) ਦੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਦੀਆਂ ਤਾਈਪੇ ਦੌਰੇ ਦੇ ਬਾਅਦ ਤੋਂ ਤਾਇਵਾਨ ‘ਤੇ ਚੀਨ ਵੱਲੋਂ ਫ਼ੌਜੀ ਦਬਾਅ ਬਣਿਆ ਹੋਇਆ ਹੈ। ਚੀਨ ਤਾਇਵਾਨ ਨੂੰ ਆਪਣਾ ਇਲਾਕਾ ਮੰਨਦਾ ਹੈ ਅਤੇ ਉਸ ਦੇ ਹਾਲੀਆ ਕਦਮ ਨੂੰ ਸੰਭਾਵਿਤ ਹਮਲੇ ਦੀ ਤਿਆਰੀ ਵਜੋਂ ਵੇਖਿਆ ਜਾ ਰਿਹਾ ਹੈ।
Comment here