ਅਜਬ ਗਜਬਖਬਰਾਂਬਾਲ ਵਰੇਸ

… ਤਾਂ ਫੇਰ ਏਲੀਅਨਜ਼ ਇੱਥੋਂ ਰੱਖ ਰਹੇ ਨੇ ਨਜ਼ਰ!!!

ਅਕਸਰ ਇਸ ਉੱਤੇ ਬਹਿਸ ਹੁੰਦੀ ਰਹਿੰਦੀ ਹੈ ਕਿ ਏਲੀਅਨ ਦੀ ਕੋਈ ਹੋਂਦ ਹੈ ਜਾਂ ਨਹੀਂ, ਇਸ ਦੇ ਦਰਮਿਆਨ ਇਹ ਵੀ ਚਰਚਾ ਹੁੰਦੀ ਹੈ ਕਿ ਜੇਕਰ ਏਲੀਅਨਜ਼ ਹੁੰਦੇ ਹਨ ਤਾਂ ਮੁਮਕਿਨ ਹੈ ਕਿ ਉਹਨਾਂ ਦੀ ਨਜ਼ਰ ਸਾਡੇ ’ਤੇ ਹੋਵੇ। ਖਗੋਲ ਵਿਗਿਆਨੀਆਂ ਨੇ ਧਰਤੀ ਦੇ ਨਜ਼ਦੀਕੀ ਤਾਰਾ ਪ੍ਰਣਾਲੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਥੇ ਪਰੀਕ੍ਰਮਾਰਤ ਗ੍ਰਹਿ ’ਤੇ ਰਹਿਣ ਵਾਲੇ ਪ੍ਰਾਣੀ ਧਰਤੀ ’ਤੇ ਜੀਵਨ ਦੇਖਣ ਲਈ ਸਰਬੋਤਮ ਸਥਿਤੀ ’ਚ ਹਨ। ਵਿਗਿਆਨੀਆਂ ਨੇ ਸਾਡੇ ਬ੍ਰਹਿਮੰਡੀ ਗੁਆਂਡ ’ਚ 1,715 ਤਾਰਾ ਪ੍ਰਣਾਲੀਆਂ ਦੀ ਪਛਾਣ ਕੀਤੀ ਹੈ, ਜਿਥੇ ਪਾਰਲੌਕਿਕ ਸੁਪਰਵਾਈਜ਼ਰ ਧਰਤੀ ’ਤੇ ਨਜ਼ਰ ਰੱਖ ਰਹੇ ਹੋਣਗੇ। ਹੋ ਸਕਦਾ ਹੈ ਕਿ ਉਨ੍ਹਾਂ ਨੇ ਪਿਛਲੇ 5,000 ਸਾਲਾਂ ਦੌਰਾਨ ਧਰਤੀ ਨੂੰ ਸੂਰਜ ਦੇ ਸਾਹਮਣਿਓਂ ਲੰਘਦੇ ਹੋਏ ਦੇਖ ਲਿਆ ਹੋਵੇ। ਜੋ ਤਾਰਾ ਪ੍ਰਣਾਲੀਆਂ ਸੂਰਜ ਦੇ ਸਨਮੁੱਖ ਧਰਤੀ ਦੇ ਪਾਰਗਮਨ ਦਾ ਸੁਪਰਵੀਜ਼ਨ ਕਰਨ ਦੀ ਸਹੀ ਸਥਿਤੀ ’ਚ ਹੈ, ਉਨ੍ਹਾਂ ’ਚੋਂ 46 ਤਾਰਾ ਪ੍ਰਣਾਲੀਆਂ ਦੇ ਗ੍ਰਹਿ ਇੰਨੇ ਲਾਗੇ ਹਨ ਕਿ ਉਹ ਮਨੁੱਖ ਦੇ ਅਸਤਿਤਵ ਦੇ ਸੰਕੇਤ ਗ੍ਰਹਿਣ ਕਰ ਸਕਦੇ ਹਨ। ਇਹ ਸੰਕੇਤ ਰੇਡੀਓ ਤੇ ਟੀਵੀ ਪ੍ਰਸਾਰਣਾਂ ਦੇ ਹਨ, ਜਿਨ੍ਹਾਂ ਦੀ ਸ਼ੁਰੂਆਤ ਕਰੀਬ 100 ਸਾਲ ਪਹਿਲਾਂ ਹੋਈ ਸੀ। ਅਨੁਮਾਨ ਹੈ ਕਿ 29 ਰਹਿਣ ਯੋਗ ਗ੍ਰਹਿ ਸੂਰਜ ਦੇ ਸਨਮੁੱਖ ਧਰਤੀ ਦੇ ਪਾਰਗਮਨ ਨੂੰ ਦੇਖਣ ਤੇ ਮਨੁੱਖ ਦੇ ਰੇਡੀਓ ਤੇ ਟੀਵੀ ਪ੍ਰਸਾਰਨ ਸੁਣਨ ਦੀ ਸਭ ਤੋਂ ਵਧੀਆ ਸਥਿਤੀ ’ਚ ਹੈ। ਇਨ੍ਹਾਂ ਦੇ ਆਧਾਰ ’ਤੇ ਪਾਰਲੌਕਿਕ ਸੁਪਰਵਾਈਜ਼ਰ ਧਰਤੀ ਵਾਸੀਆਂ ਦੇ ਬੁੱਧੀਮਤਾ ਦੇ ਪੱਧਰ ਦਾ ਅੰਦਾਜ਼ਾ ਲਗਾ ਸਕਦੇ ਹਨ। ਕੀ ਇਹ ਪ੍ਰਸਾਰਣ ਕਿਸੇ ਉੱਨਤ ਸੱਭਿਅਤਾ ਨੂੰ ਧਰਤੀ ਵਾਸੀਆਂ ਨਾਲ ਸੰਪਰਕ ਲਈ ਠੀਕ ਕਰਨਗੇ, ਇਹ ਇਕ ਵਿਚਾਰਅਧੀਨ ਪ੍ਰਸ਼ਨ ਹੈ। ਧਰਤੀ ਦੇ ਖਗੋਲ ਵਿਗਿਆਨੀ ਹੁਣ ਤਕ ਸੌਰਮੰਡਲ ਤੋਂ ਬਾਹਰ ਹਜ਼ਾਰਾਂ ਗ੍ਰਹਿ ਦਾ ਪਤਾ ਲਗਾ ਚੁੱਕੇ ਹਨ। ਇਨ੍ਹਾਂ ’ਚੋਂ ਕਰੀਬ 70 ਫ਼ੀਸਦ ਦਾ ਪਤਾ ਚੱਲਿਆ, ਜਦੋਂ ਪਾਰਲੌਕਿਕ ਗ੍ਰਹਿ ਨੇ ਆਪਣੇ ਮੇਜ਼ਬਾਨ ਤਾਰੇ ਦੇ ਸਾਹਮਣੇ ਤੋਂ ਲੰਘਦੇ ਹੋਏ ਖਗੋਲ ਵਿਗਿਆਨੀਆਂ ਦੀ ਦੂਰਬੀਨਾਂ ’ਤੇ ਪਹੁੰਚਣ ਵਾਲੀ ਕੁਝ ਰੋਸ਼ਨੀ ਰੋਕ ਦਿੱਤੀ। ਭਵਿੱਖ ’ਚ ਪੁਲਾੜ ’ਚ ਭੇਜੀਆਂ ਜਾਣ ਵਾਲੀਆਂ ਦੂਰਬੀਨਾਂ ਬਾਹਰੀ ਗ੍ਰਹਿ ਦੇ ਵਾਯੂਮੰਡਲਾਂ ਦੀ ਸਰੰਚਨਾ ਦਾ ਵਿਸ਼ਲੇਸ਼ਣ ਕਰ ਕੇ ਉਥੇ ਜੀਵਨ ਦੇ ਚਿੰਨ੍ਹ ਦੀ ਤਲਾਸ਼ ਕਰੇਗੀ। ਨਾਸਾ ਦਾ ਜੇਮਸ ਵੈੱਬ ਸਪੇਸ ਟੈਲੀਸਕੋਪ ਇਸੇ ਸਾਲ ਭੇਜਿਆ ਜਾਵੇਗਾ।

Comment here