ਸਿਹਤ-ਖਬਰਾਂਖਬਰਾਂ

.. ਤਾਂ ਕੀ ਤੰਬਾਕੂ ਨਾਲ ਭਾਰਤੀ ਮਰਦਾਂ ਦੇ ਸ਼ੁਕਰਾਣੂ ਮਰ ਰਹੇ ਨੇ?

ਨਵੀਂ ਦਿੱਲੀ– ਸਿਹਤ ਮਾਹਿਰਾਂ ਨੇ ਭਾਰਤੀ ਮਰਦਾਂ ਦੀ ਸਿਹਤ ਨੂੰ ਲੈ ਕੇ ਇਕ ਹੈਰਾਨ ਪ੍ਰੇਸ਼ਾਨ ਕਰਦੀ ਖੋਜ ਨਸ਼ਰ ਕੀਤੀ ਹੈ ਕਿ ਭਾਰਤੀ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ’ਚ ਪਿਛਲੇ 30 ਸਾਲਾਂ ਦੌਰਾਨ ਤਿੰਨ ਗੁਣਾ ਗਿਰਾਵਟ ਦਰਜ ਕੀਤੀ ਗਈ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦਿੱਲੀ ਦੀ ਰਿਪੋਰਟ ਮੁਤਾਬਕ ਤਿੰਨ ਦਹਾਕੇ ਪਹਿਲਾਂ ਇਕ ਆਮ ਵਿਅਕਤੀ ’ਚ ਸ਼ੁਕਰਾਣੂਆਂ ਦੀ ਗਿਣਤੀ ਛੇ ਕਰੋੜ ਪ੍ਰਤੀ ਮਿਲੀਮੀਟਰ ਪਾਈ ਜਾਂਦੀ ਸੀ ਪਰ ਮੌਜੂਦਾ ਸਮੇਂ ਇਹ ਘੱਟ ਕੇ ਦੋ ਕਰੋੜ ਤਕ ਪਹੁੰਚ ਗਈ ਹੈ। ਸੂਬਾ ਪੱਧਰ ’ਤੇ ਇਹ ਅੰਕੜਾ ਵੱਖ-ਵੱਖ ਹੈ। ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਇਹ ਅੰਕੜਾ 3.7 ਫ਼ੀਸਦੀ ਹੈ ਜਦਕਿ ਆਂਧਰਾ ਪ੍ਰਦੇਸ਼ ’ਚ ਪੰਜ ਫ਼ੀਸਦੀ ਤੇ ਜੰਮੂ-ਕਸ਼ਮੀਰ ’ਚ 15 ਫ਼ੀਸਦੀ ਹੈ। ਨੋਵਾ ਆਈਵੀਐੱਫ ਫਰਟੀਲਿਟੀ ਈਸਟਰਨ ਇੰਡੀਆ ਦੇ ਮੈਡੀਕਲ ਡਾਇਰੈਕਟਰ ਰੋਹਿਤ ਗੁਟਗੁਟੀਆ ਨੇ ਦੱਸਿਆ ਕਿ ਸ਼ੁਕਰਾਣੂਆਂ ਦੀ ਘੱਟਦੀ ਗਿਣਤੀ ਲਈ ਇਕ ਕਾਰਨ ਤੰਬਾਕੂਨੌਸ਼ੀ ਵੀ ਹੈ। ਇਸ ਦਾ ਅਸਰ ਸਿੱਧਾ ਫੇਫਡ਼ਿਆਂ ’ਤੇ ਹੁੰਦਾ ਹੈ ਜਿਸ ਨਾਲ ਬੱਚੇ ਪੈਦਾ ਕਰਨ ਦੀ ਸਮਰੱਥਾ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਵੱਖ-ਵੱਖ ਸਰਵੇਖਣ ’ਚ ਪਤਾ ਲੱਗਾ ਹੈ ਕਿ ਤੰਬਾਕੂਨੋਸ਼ੀ ਕਰਨ ਵਾਲੇ ਪੁਰਸ਼ਾਂ ’ਚ ਸ਼ੁਕਰਾਣੂਆਂ ਆਮ ਅਕਾਰ ਪ੍ਰਾਪਤ ਨਹੀਂ ਕਰ ਸਕਦੇ। ਜਿਸ ਦੀ ਅਸਰ ਬੱਚੇ ਪੈਦਾ ਕਰਨ ਦੀ ਸਥਿਤੀ ’ਤੇ ਪੈਂਦਾ ਹੈ। ਡਾ. ਗੁਟਗੁਟੀਆ ਨੇ ਕਿਹਾ,’ਸਿਗਰਟਨੋਸ਼ੀ ਪੁਰਸ਼ਾਂ ਵਿਚ ਵੀਰਜ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਸ਼ੁਕਰਾਣੂਆਂ ਦੀ ਘਣਤਾ ਅਤੇ ਉਨ੍ਹਾਂ ਦੀ ਗਤੀਸ਼ੀਲਤਾ ਘਟਦੀ ਹੈ। ਵੱਖ ਵੱਖ ਸਰਵੇਖਣਾਂ ਵਿਚ ਪਾਇਆ ਗਿਆ ਹੈ ਕਿ ਸਿਗਰਟਨੋਸ਼ੀ ਜਾਂ ਤੰਬਾਕੂਨੋਸ਼ੀ ਕਰਨ ਵਾਲੇ ਪੁਰਸ਼ਾਂ ਵਿੱਚ ਸ਼ੁਕਰਾਣੂ ਆਮ ਸ਼ਕਲ ਨੂੰ ਕਾਇਮ ਨਹੀਂ ਰੱਖਦੇ। ਤੰਬਾਕੂਨੋਸ਼ੀ ਨਾ ਕਰਨ ਵਾਲਿਆਂ ਦੇ ਮੁਕਾਬਲੇ ਸਿਗਰਟ ਪੀਣ ਵਾਲੇ ਬਾਲਗ ਪੁਰਸ਼ਾਂ ਵਿੱਚ ਸ਼ੁਕਰਾਣੂ ਦੀ ਘਣਤਾ 23 ਪ੍ਰਤੀਸ਼ਤ ਘੱਟ ਪਾਈ ਗਈ ਹੈ। ਇਸ ਨੂੰ ਲੈ ਕੇ ਸਿਹਤ ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਜੇ ਸਥਿਤੀ ਨਾ ਸੁਧਰੀ ਤਾਂ ਇਸ ਤੋਂ ਵੀ ਭਿਆਨਕ ਹਾਲਾਤ ਬਣ ਜਾਣਗੇ।

Comment here