ਅਜਬ ਗਜਬਅਪਰਾਧਖਬਰਾਂ

ਤਾਂਤਰਿਕ ਵਿੱਦਿਆ ਸਿੱਖਣ ਲਈ ਚਿਖਾ ਚੋਂ ਸਿਰ ਕੱਢ ਲਿਆ!!

ਸ਼ਾਹਜਹਾਂਪੁਰ-ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਘਟਨਾ ਵਾਪਰੀ। ਪਿੰਡ ਪਿਰੌਲੀ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਤੇ ਉਸ ਦੀ ਬਲਦੀ ਚਿਤਾ ਵਿੱਚੋਂ ਕੋਈ ਲਾਸ਼ ਦਾ ਸਿਰ ਲਾਹ ਕੇ ਲੈ ਗਿਆ। ਜਦ ਮਿਰਤਕ ਦੇ ਪਰਿਵਾਰ ਨੂੰ ਚਿਖਾ ਨਾਲ ਛੇੜਛਾੜ ਦਾ ਸ਼ੱਕ ਹੋਇਆ ਤਾਂ ਲਾਸ਼ ਦੇਖੀ ਗਈ, ਸਿਰ ਗਾਇਬ ਪਾਇਆ, ਪੁਲਸ ਕੋਲ ਮਾਮਲਾ ਗਿਆ, ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲਗਿਆ ਕਿ ਇਲਾਕੇ ਦੇ ਇਕ ਨੌਜਵਾਨ ਨੇ ਤਾਂਤਰਿਕ ਵਿੱਦਿਆ ਸਿੱਖਣ ਲਈ ਦੋ ਤਾਂਤਰਿਕਾਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।  ਪੁਲਸ ਨੇ ਮੁਲਜਮ਼ ਨੌਜਵਾਨ ਨੂੰ ਉਸ ਦੇ ਘਰੋਂ ਹੀ ਗ੍ਰਿਫਤਾਰ ਕਰ ਲਿਆ। ਤੇ ਉਸ ਕੋਲੋਂ ਲਾਸ਼ ਦਾ ਵੱਢਿਆ ਤੇ ਅਧ ਸੜਿਆ ਸਿਰ ਵੀ ਬਰਾਮਦ ਹੋ ਗਿਆ। ਦੋਵੇਂ ਤਾਂਤਰਿਕ ਹਾਲੇ ਪੁਲੀਸ ਦੀ ਗ੍ਰਿਫਤ ਤੋਂ ਦੂਰ ਹਨ।

Comment here