ਅਪਰਾਧਸਿਆਸਤਖਬਰਾਂ

ਤਹਿਰਾਨ ਦੂਤਘਰ ‘ਚ ਗੋਲੀਬਾਰੀ ਦੌਰਾਨ ਸੁਰੱਖਿਆ ਮੁਖੀ ਦੀ ਮੌਤ

ਦੁਬਈ-ਇਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਕਲਾਸ਼ਨੀਕੋਵ-ਸ਼ੈਲੀ ਦੀ ਰਾਈਫਲ ਲਈ ਇਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਅਜ਼ਰਬੈਜਾਨ ਦੇ ਦੂਤਘਰ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਡਿਪਲੋਮੈਟਿਕ ਪੋਸਟ ‘ਤੇ ਤਾਇਨਾਤ ਸੁਰੱਖਿਆ ਮੁਖੀ ਦੀ ਮੌਤ ਹੋ ਗਈ ਅਤੇ ਦੋ ਗਾਰਡ ਜ਼ਖ਼ਮੀ ਹੋ ਗਏ। ਅਜ਼ਰਬੈਜਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਨਾ ਹੀ ਇਸ ਦੇ ਪਿੱਛੇ ਦਾ ਮਕਸਦ ਸਪੱਸ਼ਟ ਹੋ ਸਕਿਆ ਹੈ। ਘਟਨਾ ਸਥਾਨ ਤੋਂ ਇਕ ਕਥਿਤ ਵੀਡੀਓ ਵਿੱਚ ਦੂਤਘਰ ਦੇ ਅੰਦਰ ਮੈਟਲ ਡਿਟੈਕਟਰ ਦੇ ਕੋਲ ਇਕ ਲਾਸ਼ ਪਈ ਵਿਖਾਈ ਦਿੱਤੀ। ਈਰਾਨ ਦੇ ਸਰਕਾਰੀ ਮੀਡੀਆ ਨੇ ਹਮਲੇ ਦੇ ਸਬੰਧ ਵਿੱਚ ਕੋਈ ਤੁਰੰਤ ਖ਼ਬਰ ਨਹੀਂ ਦਿੱਤੀ। ਅਜ਼ਰਬੈਜਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਜੇ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨ ਮੁਤਾਬਕ ਹਮਲਾਵਰ ਨੇ ਗੋਲੀਬਾਰੀ ਕੀਤੀ ਅਤੇ ਇਕ ਸੁਰੱਖਿਆ ਚੌਂਕੀ ਨੂੰ ਵੀ ਤਬਾਹ ਕਰ ਦਿੱਤਾ। ਅਜ਼ਰਬੈਜਾਨ ਦੀ ਉੱਤਰ-ਪੱਛਮੀ ਸੀਮਾ ਈਰਾਨ ਨਾਲ ਲੱਗਦੀ ਹੈ।
ਨਾਗੋਰਨੋ-ਕਾਰਾਬਾਖ ਖੇਤਰ ਨੂੰ ਲੈ ਕੇ ਅਜ਼ਰਬੈਜਾਨ ਅਤੇ ਅਰਮੇਨੀਆ ਵਿਚਾਲੇ ਸੰਘਰਸ਼ ਦੇ ਬਾਅਦ ਤੋਂ ਦੋਵਾਂ ਦੇਸ਼ਾਂ (ਇਰਾਨ ਅਤੇ ਅਜ਼ਰਬੈਜਾਨ) ਵਿਚਕਾਰ ਤਣਾਅ ਬਣਿਆ ਹੋਇਆ ਹੈ। ਇਸਲਾਮਿਕ ਗਣਤੰਤਰ ਨੂੰ ਹਿਲਾ ਦੇਣ ਵਾਲੇ ਦੇਸ਼ ਵਿਆਪੀ ਵਿਰੋਧ ਦੇ ਵਿਚਕਾਰ ਈਰਾਨ ਨੇ ਅਕਤੂਬਰ ਵਿੱਚ ਅਜ਼ਰਬੈਜਾਨ ਸਰਹੱਦ ਨੇੜੇ ਇਕ ਫ਼ੌਜੀ ਅਭਿਆਸ ਸ਼ੁਰੂ ਕੀਤਾ ਸੀ।

Comment here