ਅਪਰਾਧਖਬਰਾਂ

ਤਲਾਕ ਤਲਾਕ ਤਲਾਕ ਤੋਂ ਨਿਜ਼ਾਤ, ਹੁਣ ਕੋਈ ਕੇਸ ਨਹੀਂ ਆਇਆ

ਰਾਮਪੁਰ – ਮੁਸਲਮ ਔਰਤਾਂ ਨੂੰ ਤਿੰਨ ਤਲਾਕ ਵਰਗੇ ਦਕੀਆਨੂਸੀ ਰੁਝਾਨ ਤੋਂ ਮੁਕਤੀ ਦਿਵਾਉਣ ਲਈ ਮੋਦੀ ਸਰਕਾਰ ਨੇ ਇਸ ਉਤੇ ਪਾਬੰਦੀ ਲਾ ਦਿੱਤੀ ਹੋਈ ਹੈ। ਜਿਸ ਦਾ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤਿੰਨ ਤਲਾਕ ਦੀ ਰੋਕਥਾਮ ਲਈ ਕੇਂਦਰ ਸਰਕਾਰ ਨੇ ਦੋ ਸਾਲ ਪਹਿਲਾਂ ਕਾਨੂੰਨ ਬਣਾਇਆ ਸੀ। ਇਸ ਤੋਂ ਬਾਅਦ ਤੋਂ ਤਿੰਨ ਤਲਾਕ ਦੇ ਮਾਮਲਿਆਂ ‘ਚ ਬਹੁਤ ਕਮੀ ਆਈ ਹੈ। ਉੱਤਰ ਪ੍ਰਦੇਸ਼ ਦੇ ਰਾਮਪੁਰ ਦੀ ਸ਼ਰਈ ਅਦਾਲਤ ‘ਚ ਹੁਣ ਤੱਤਕਾਲ ਤਿੰਨ ਤਲਾਕ ਦਾ ਕੋਈ ਮਾਮਲਾ ਨਹੀਂ ਹੈ। ਸਿਰਫ਼ ਜਾਇਦਾਦ ਦੀ ਵੰਡ ਦੇ ਮੁਕੱਦਮੇ ਹੀ ਚੱਲ ਰਹੇ ਹਨ। ਤਿੰਨ ਤਲਾਕ ਨਾਲ ਪੀੜਤ ਔਰਤਾਂ ਹੁਣ ਕਾਨੂੰਨ ਦਾ ਸਹਾਰਾ ਲੈ ਰਹੀਆਂ ਹਨ। ਉਨ੍ਹਾਂ ਨੂੰ ਜੇਕਰ ਤਿੰਨ ਤਲਾਕ ਦਿੱਤਾ ਜਾਂਦਾ ਹੈ ਤਾਂ ਉਹ ਸਿੱਧੇ ਥਾਣੇ ਪਹੁੰਚਦੀਆਂ ਹਨ ਅਤੇ ਰਿਪੋਰਟ ਦਰਜ ਕਰਵਾਉਂਦੀਆਂ ਹਨ। ਜ਼ਿਲ੍ਹੇ ਦੇ ਥਾਣਿਆਂ ‘ਚ ਦੋ ਸਾਲ ‘ਚ ਡੇਢ ਸੌ ਤੋਂ ਜ਼ਿਆਦਾ ਮੁਕੱਦਮੇ ਦਰਜ ਹੋ ਚੁੱਕੇ ਹਨ। ਪੁਲਿਸ ਨੇ ਵੀ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਹੈ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁਕੱਦਮਿਆਂ ‘ਚ ਚਾਰਜਸ਼ੀਟ ਦਾਖ਼ਲ ਕੀਤੀ। ਗੰਭੀਰ ਮਾਮਲਿਆਂ ‘ਚ ਮੁਲਜ਼ਮਾਂ ਨੂੰ ਗਿ੍ਫ਼ਤਾਰ ਵੀ ਕੀਤਾ ਹੈ। ਦੱਸਣਯੋਗ ਹੈ ਕਿ ਰਾਮਪੁਰ ਸ਼ਹਿਰ ‘ਚ ਲੰਬੇ ਸਮੇਂ ਤੋਂ ਸ਼ਰਈ ਅਦਾਲਤ ‘ਚ ਮੁਸਲਮਾਨਾਂ ਦੇ ਆਪਸੀ ਮਾਮਲੇ ਸ਼ਰੀਅਤ ਦੇ ਹਿਸਾਬ ਨਾਲ ਸੁਲਝਾਏ ਜਾਂਦੇ ਹਨ।

Comment here