ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤਰਨਜੀਤ ਸੰਧੂ ਨੇ ਆਪਣੇ ਦਾਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਸ਼ਰਧਾਂਜਲੀ ਦਿੱਤੀ

ਅੰਮ੍ਰਿਤਸਰ– ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਦਾਦੇ ਨੇ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਵਿਚ ਕਈ ਮੋਰਚੇ ਲਗਾਏ। ਤਰਨਜੀਤ ਸੰਧੂ ਨੇ ਆਪਣੇ ਦਾਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।ਇਹੋ ਨਹੀਂ ਉਨ੍ਹਾਂ ਨੇ ਪੰਜਾਬ ਵਿਚ ਸਿੱਖਿਆ ਨੂੰ ਹੱਲਾਸ਼ੇਰੀ ਦੇਣ ਲਈ ਸਕੂਲ ਵੀ ਖੋਲ੍ਹੇ ਅਤੇ ਦੋ ਅਖ਼ਬਾਰਾਂ ਵੀ ਸ਼ੁਰੂ ਕੀਤੀਆਂ। ਤੁਹਾਨੂੰ ਇੱਥੇ ਦੱਸਣ ਜਾ ਰਹੇ ਹਾਂ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਸਿੱਖ ਇਤਿਹਾਸ ਵਿਚ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਅੰਗਰੇਜ਼ਾਂ iਖ਼ਲਾਫ਼ ਲੜਾਈ ਲੜਨ ਲਈ ਬ੍ਰਿਟਿਸ਼ ਫੌਜ ਛੱਡ ਦਿੱਤੀ ਸੀ। ਇਤਿਹਾਸ ਦੇ ਪੰਨਿ੍ਹਆਂ ਵਿਚ ਦਰਜ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਉਸ ਸਮੇਂ ਹੋਈ ਸੀ, ਜਦੋਂ ਅੰਗੇਰਜ਼ਾਂ ਨੇ ਅੰਦੋਲਨ ਦੌਰਾਨ ਉਨ੍ਹਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਰੱਖਿਆ ਸੀ। ਉਹ ਚਾਹੁੰਦੇ ਤਾਂ ਹੋਰ ਕੈਦੀਆਂ ਵਾਂਗ ਉਹ ਸ਼ਰਤ ’ਤੇ ਮੁਆਫ਼ੀ ਮੰਗ ਕਰ ਜੇਲ੍ਹ ਵਿੱਚੋਂ ਰਿਹਾਅ ਹੋ ਸਕਦੇ ਸਨ ਪਰ ਉਨ੍ਹਾਂ ਨੇ ਜੇਲ੍ਹ ਵਿਚ ਹੀ ਰਹਿਣ ਦਾ ਬਦਲ ਚੁਣਿਆ ਸੀ।
ਬੱਚਿਆਂ ਦੀ ਸਿੱਖਿਆ ਲਈ ਖੋਲ੍ਹੇ ਸਨ 5 ਸਕੂਲ
ਫੌਜ ਛੱਡਣ ਤੋਂ ਬਾਅਦ ਉਹ ਪ੍ਰਮੁੱਖ ਖਾਲਸਾ ਦੀਵਾਨ ਦੇ ਮੈਂਬਰ ਬਣੇ ਅਤੇ ਖਾਲਸਾ ਦੀਵਾਨ ਸਮੁੰਦਰੀ ਦੀ ਸਥਾਪਨਾ ਵਿਚ ਮਦਦ ਕੀਤੀ। ਬੱਚਿਆਂ ਦੀ ਸਿੱਖਿਆ ਲਈ ਉਨ੍ਹਾਂ ਨੇ 5 ਸਕੂਲਾਂ ਦੀ ਸਥਾਪਨਾ ਵੀ ਕੀਤੀ। ਜਿਨ੍ਹਾਂ ਵਿਚ ਉਨ੍ਹਾਂ ਦੇ ਪਿੰਡ ਵਿਚ ਖਾਲਸਾ ਮਿਡਲ ਸਕੂਲ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹਲੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਵੀ ਸ਼ਾਮਲ ਸਨ। ਖਾਲਸਾ ਦੀਵਾਨ ਬਾਰ ਦੀ ਮਦਦ ਨਾਲ ਕੁਝ ਹੋਰ ਸਕੂਲ ਖੋਲ੍ਹੇ ਗਏ। ਉਨ੍ਹਾਂ ਨੇ ਅਕਾਲੀ ਅੰਦੋਲਨਾਂ ਵਿਚ ਹਿੱਸਾ ਲਿਆ ਅਤੇ ਉਹ ਦੈਨਿਕ ਸਮਾਚਾਰ ਪੱਤਰ ‘ਅਕਾਲੀ’ ਸੰਸਥਾਪਕ ਮੈਂਬਰ ਵੀ ਸਨ। ਕੈਨੇਡਾ ਤੋਂ ਆਈ ਵਿੱਤੀ ਸਹਾਇਤਾ ਨਾਲ ਉਨ੍ਹਾਂ ਨੇ ਇਕ ਅੰਗਰੇਜ਼ੀ ਅਖਬਾਰ ਵੀ ਲਾਂਚ ਕਰਵਾਈ ਸੀ ਪਰ ਜਦੋਂ ਉਹ ਕਾਮਯਾਬ ਨਹੀਂ ਹੋਇਆ ਤਾਂ ਇਸੇ ਅੱਗੇ ਵੇਚ ਦਿੱਤਾ ਗਿਆ। ਇਸ ਤੋਂ ਮਿਲੀ ਰਕਮ ਉਨ੍ਹਾਂ ਨੇ ਕੈਨੇਡਾ ਹੀ ਭਿਜਵਾ ਦਿੱਤੀ ਸੀ।
ਜੈਤੋ ਮੋਰਚਾ ਦੌਰਾਨ ਹੇਏ ਸਨ ਗ੍ਰਿਫ਼ਤਾਰ
ਉਨ੍ਹਾਂ ਨੇ ਦਿੱਲੀ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਚਾਰਦੀਵਾਰੀ ਵਿਚੋਂ ਇਕ ਨੂੰ ਢਾਉਣ ਦੇ ਵਿਰੋਧ ਵਿਚ ਜਨਤਕ ਸਭਾਵਾਂ ਦਾ ਆਯੋਜਨ ਕੀਤਾ। ਉਨ੍ਹਾਂ ਨੂੰ 1921 ਦੀਆਂ ਦੁਖਦ ਘਟਨਾਵਾਂ ਤੋਂ ਬਾਅਦ ਨਨਕਾਣਾ ਸਾਹਿਬ ਗੁਰਦੁਆਰੇ ਦੇ ਪ੍ਰਸ਼ਾਸਨ ਲਈ ਨਿਯੁਕਤ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰਾਂ ਵਿਚੋਂ ਸਨ ਅਤੇ ਬਾਅਦ ਵਿਚ ਉਹ ਇਸਦੇ ਉਪ ਪ੍ਰਧਾਨ ਬਣੇ। ਨਵੰਬਰ 1921 ਤੋਂ ਜਨਵਰੀ 1922 ਤੱਕ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਚ ਸਰਕਾਰ ਦੇ ਅਧੀਨ ਖਜ਼ਾਨੇ ਦੀਆਂ ਚਾਬੀਆਂ ਨੂੰ ਲੈ ਕੇ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। 13 ਅਕਤੂਬਰ 1923 ਨੂੰ ਉਨ੍ਹਾਂ ਨੇ ਜੈਤੋ ਮੋਰਚਾ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਅਕਾਲੀ ਦਲ ਨੂੰ ਫਾੜ ਹੋ ਗਿਆ ਸੀ ਕਿਉਂਕਿ ਅੰਗਰੇਜ਼ਾਂ ਨੇ ਸਿੱਖ ਬੰਦੀ ਦੇ ਅੱਗੇ ਸ਼ਰਤ ਰੱਖੀ ਸੀ ਕਿ ਜੋ ਮੁਆਫ਼ੀ ਮੰਗਣਗੇ ਉਨ੍ਹਾਂ ਰਿਹਾਅ ਕਰ ਦਿੱਤਾ ਜਾਏਗਾ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਵਿਚ ਰਹਿਣ ਦਾ ਬਦਲ ਹੀ ਚੁਣਿਆ ਸੀ। 17 ਜੁਲਾਈ 1926 ਨੂੰ ਦਿਲ ਦਾ ਦੌਰਾ ਪੈਣ ਨਾਲ ਸਰਕਾਰ ਤੇਜਾ ਸਿੰਘ ਦੀ ਹਿਰਾਸਤ ਵਿਚ ਹੀ ਮੌਤ ਹੋ ਗਈ।
ਬ੍ਰਿਟਿਸ਼ ਫੌਜ ਵਿਚ ਭਰਤੀ ਹੋਏ ਸਨ ‘ਦਫਾਦਾਰ’
ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ ਨੂੰ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਰਾਯਕਾ ਬੁਰਜ ਵਿਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸਿੱਖਿਆ ਭਾਵੇਂ ਹੀ ਮਿਡਲ ਪੱਧਰ ਤੋਂ ਅੱਗੇ ਨਾ ਵਧੀ ਹੋਵੇ ਪਰ ਉਨ੍ਹਾਂ ਦੀ ਸਿੱਖਾਂ ਦੇ ਧਾਰਮਿਕ ਅਤੇ ਇਤਿਹਾਸਕ ਗ੍ਰੰਥਾਂ ’ਤੇ ਚੰਗੀ ਪਕੜ ਸੀ। ਆਪਣੇ ਪਿਤਾ ਦੇਵਾ ਸਿੰਘ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਉਹ ਬ੍ਰਿਟਿਸ਼ ਫੌਜ ਦੀ 22 ਕੈਵੇਲਰੀ ਵਿਚ ‘ਦਫਾਦਾਰ’ ਦੇ ਰੂਪ ਵਿਚ ਫੌਜ ਵਿਚ ਸ਼ਾਮਲ ਹੋਏ ਸਨ, ਪਰ ਉਨ੍ਹਾਂ ਦਾ ਫੌਜ ਨਾਲ ਸਿਰਫ ਸਾਢੇ ਤਿੰਨ ਸਾਲ ਵਿਚ ਮੋਹ ਭੰਗ ਹੋ ਗਿਆ। ਪੰਥ ਵਿਚ ਧਾਰਮਿਕ ਅਤੇ ਸਮਾਜਿਕ ਸੁਧਾਰ ਨੂੰ ਬੜ੍ਹਾਵਾ ਦੇਣ ਲਈ ਖੁਦ ਨੂੰ ਸਮਰਪਿਤ ਕਰਨ ਲਈ ਉਹ ਫੌਜ ਛੱਡ ਕੇ ਆਪਣੇ ਪਿੰਡ ਪਰਤ ਆਏ, ਜਿਸਨੂੰ ਚੱਕ 140 ਜੀਬੀ ਕਿਹਾ ਜਾਂਦਾ ਸੀ।

Comment here