ਦਾਰ ਏਸ ਸਲਾਮ-ਯੂ.ਐੱਸ.ਐੱਮ. ਅਲਜ਼ਰ ਨੇ ਯੰਗ ਅਫ੍ਰੀਕਨਜ਼ ਨੂੰ 2-1 ਨਾਲ ਹਰਾ ਕੇ ਮੈਚ ਜਿੱਤ ਲਿਆ ਹੈ। ਦੂਜੇ ਪੜਾਅ ਦਾ ਫਾਈਨਲ ਇਕ ਹਫ਼ਤੇ ਦੇ ਅੰਦਰ ਅਲਜੀਰੀਆ ਦੀ ਰਾਜਧਾਨੀ ਅਲਜੀਅਰਜ਼ ਵਿਚ ਆਯੋਜਿਤ ਕੀਤਾ ਜਾਵੇਗਾ। ਤਨਜ਼ਾਨੀਆ ਦੇ ਬੰਦਰਗਾਹ ਸ਼ਹਿਰ ਦਾਰ ਏਸ ਸਲਾਮ ਦੇ ਬੈਂਜਾਮਿਨ ਮਕਾਪਾ ਸਟੇਡੀਅਮ ਵਿਚ ਐਤਵਾਰ ਨੂੰ ਭੱਜਦੌੜ ਮਚਣ ਕਾਰਨ ਘੱਟੋ-ਘੱਟ 1 ਫੁੱਟਬਾਲ ਪ੍ਰਸ਼ੰਸਕ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਭੱਜਦੌੜ ਉਦੋਂ ਹੋਈ, ਜਦੋਂ ਤਨਜ਼ਾਨੀਆ ਦੇ ਯੰਗ ਅਫ੍ਰੀਕਨਜ਼ ਅਤੇ ਅਲਜੀਰੀਆ ਦੇ ਯੂ.ਐੱਸ.ਐੱਮ. ਅਲਜ਼ਰ ਵਿਚਾਲੇ ਸੀ.ਏ.ਐੱਫ. ਕਨਫੈਡਰੇਸ਼ਨ ਕੱਪ ਦੇ ਪਹਿਲੇ ਪੜਾਅ ਦੇ ਫਾਈਨਲ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਪੁੱਜੇ ਫੁੱਟਬਾਲ ਪ੍ਰਸ਼ੰਸਕਾਂ ਨੇ ਇਕ ਐਕਸੈਸ ਗੇਟ ਨੂੰ ਧੱਕਾ ਮਾਰ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸਿਹਤ ਮੰਤਰੀ ਉਮੀ ਮਵਾਲਿਮੂ ਨੇ ਭੱਜਦੌੜ ਵਿਚ ਇਕ ਵਿਅਕਤੀ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ਮੁਹਿੰਬਿਲੀ ਨੈਸ਼ਨਲ ਹਸਪਤਾਲ ਦੀ ਐਮਰਜੈਂਸੀ ਸੇਵਾਵਾਂ ਦੇ ਮਾਹਰਾਂ ਦੀ ਇਕ ਟੀਮ ਨੇ ਟੇਮੇਕੇ ਰੀਜ਼ਨਲ ਰੈਫਰਲ ਹਸਪਤਾਲ ਨਾਲ ਪਹਿਲਾਂ ਹੀ ਸੰਪਰਕ ਕਰ ਲਿਆ ਹੈ ਅਤੇ ਉਹ ਜ਼ਖਮੀ ਵਿਅਕਤੀਆਂ ਨੂੰ ਦਾਖ਼ਲ ਕਰਾਉਣ ਅਤੇ ਉਨ੍ਹਾਂ ਦੇਖ਼ਭਾਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
Comment here