ਤਜਾਕਿਸਤਾਨ-ਇਥੋਂ ਦੇ ਸੰਸਦ ਦੇ ਬੁਲਾਰੇ ਨੇ ਕਿਹਾ ਹੈ ਕਿ ਚੌਕੀ ’ਤੇ ਕਿਸੇ ਚੀਨੀ ਦੀ ਤਾਇਨਾਤੀ ਨਹੀਂ ਹੋਵੇਗੀ। ਚੀਨ ਹੁਣ ਅਫ਼ਗਾਨਿਸਤਾਨ ਨਾਲ ਲੱਗਦੀ ਤਜਾਕਿਸਤਾਨ ਦੀ ਸਰਹੱਦ ’ਤੇ ਵਿਸ਼ੇਸ਼ ਸੁਰੱਖਿਆ ਬਲਾਂ ਲਈ ਇਕ ਮੁਹਰਲੀ ਰੱਖਿਆ ਪੋਸਟ ਬਣਾਏਗਾ। ਸੰਸਦ ਦੇ ਬੁਲਾਰੇ ਦਾ ਕਹਿਣਾ ਹੈ ਕਿ
ਤਜਾਕਿਸਤਾਨ ’ਚ ਪਾਮੀਰ ਪਰਬਤਮਾਲਾ ’ਤੇ ਪੂਰਬੀ ਗੋਰੋਨੋ-ਬਦਖਸ਼ਾਨ ਇਕ ਖ਼ੁਦਮੁਖ਼ਤਿਆਰ ਸੂਬਾ ਹੈ। ਇਸੇ ਸੂਬੇ ਦੀ ਸਰਹੱਦ ’ਤੇ ਇਹ ਚੌਕੀ ਸਥਿਤ ਹੋਵੇਗੀ। ਇਹ ਸੂਬਾ ਉੱਤਰ ਪੂਰਬੀ ਅਫ਼ਗਾਨ ਸੂਬੇ ਦੇ ਨਾਲ ਹੀ ਚੀਨੀ ਸੂਬੇ ਸ਼ਿਨਜਿਆਂਗ ਨਾਲ ਲੱਗਦੀ ਸਰਹੱਦ ’ਤੇ ਸਥਿਤ ਹੈ। ਤਜਾਕਿਸਤਾਨੀ ਸੰਸਦ ਨੇ ਚੀਨ ਦੀ ਇਸ ਯੋਜਨਾ ਨੂੰ ਉਦੋਂ ਉਜਾਗਰ ਕੀਤਾ ਹੈ ਜਦੋਂ ਤਜਾਕਿਸਤਾਨ ਸਰਕਾਰ ਤੇ ਅਫ਼ਗਾਨਿਸਤਾਨ ਦੇ ਨਵੇਂ ਤਾਲਿਬਾਨੀ ਸ਼ਾਸਨ ਵਿਚਕਾਰ ਤਣਾਅ ਜਾਰੀ ਹੈ।
ਤਜਾਕਿਸਤਾਨ ਦੇ ਰਾਸ਼ਟਰਪਤੀ ਰਖਮੋਨ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦੇ ਹੋਏ ਉਸ ਨੂੰ ਅਫ਼ਗਾਨੀ ਜਨਜਾਤੀਆਂ ਦਾ ਵੱਡਾ ਨੁਮਾਇੰਦਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰਪਤੀ ਰਖਮੋਨ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ’ਚ ਤਜਾਕਿਸਤਾਨ ਭਾਈਚਾਰੇ ਦੀ ਅਬਾਦੀ ਗਿਣਤੀ ’ਚ ਦੂਜੇ ਸਥਾਨ ’ਤੇ ਹੈ। ਇਸ ਦੇ ਜਵਾਬ ’ਚ ਅਫ਼ਗਾਨਿਸਤਾਨ ਦੀ ਮੌਜੂਦਾ ਸਰਕਾਰ ਨੇ ਤਜਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਘਰੇਲੂ ਮਾਮਲਿਆਂ ’ਚ ਦਖ਼ਲ ਨਾ ਦੇਣ। ਜ਼ਿਕਰਯੋਗ ਹੈ ਕਿ ਰੂਸ ਪਹਿਲਾਂ ਹੀ ਖ਼ਬਰਦਾਰ ਕਰ ਚੁੱਕਿਆ ਹੈ ਕਿ ਤਜਾਕਿਸਤਾਨੀ ਸਰਹੱਦ ’ਤੇ ਕੋਈ ਸੰਕਟ ਆਉਣ ਦੀ ਸੂਰਤ ’ਚ ਉਹ ਉਸ ਦੀ ਪੂਰੀ ਮਦਦ ਕਰੇਗਾ।
Comment here