ਲਾਹੌਰ-ਸਪੈਸ਼ਲ ਤਕਨਾਲੋਜੀ ਜੋਨ ਲਾਹੌਰ ਟੈਕਨੋਪੋਲਿਸ ਦਾ ਉਦਘਾਟਨ ਕਰਨ ਲਈ ਪੀ.ਐਮ. ਇਮਰਾਨ ਖਾਨ 23 ਦਸੰਬਰ ਨੂੰ ਲਾਹੌਰ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਭਾਰਤੀ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਤਕਨੀਕੀ ਉਦਯੋਗ ਵਿਚ ਬਹੁਤ ਤੇਜ਼ੀ ਨਾਲ ਤਰੱਕੀ ਕਰ ਸਕਦੇ ਸੀ ਪਰ ਅਸੀਂ ਭਾਰਤ ਤੋਂ ਪਿੱਛੇ ਰਹਿ ਗਏ ਹਾਂ। ਇਮਰਾਨ ਨੇ ਕਿਹਾ ਕਿ ਅਸੀਂ ਤਕਨਾਲੋਜੀ ਦੇ ਖੇਤਰ ਵਿਚ ਬਹੁਤ ਪਿੱਛੇ ਰਹਿ ਗਏ ਹਾਂ। ਸਾਡਾ ਹਮਸਾਇਆ ਦੇਸ਼ ਹਿੰਦੁਸਤਾਨ ਕਰੀਬ 15-20 ਸਾਲ ਪਹਿਲਾਂ ਇਸ ਖੇਤਰ ਵਿਚ ਆਇਆ ਅਤੇ ਅੱਜ ਦੀ ਤਾਰੀਖ਼ ਵਿਚ ਉਨ੍ਹਾਂ ਦੀ ਕਰੀਬ 150 ਅਰਬ ਡਾਲਰ ਦੀ ਨਿਰਯਾਤ ਹੈ।
1990 ਦੇ ਦਹਾਕੇ ਦੌਰਾਨ ਜਦੋਂ ਭਾਰਤ ਨੇ ਆਪਣੀ ਆਰਥਿਕਤਾ ਖੋਲ੍ਹੀ ਤਾਂ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ ਸਭ ਤੋਂ ਪਹਿਲਾਂ ਉਥੇ ਨਿਵੇਸ਼ ਕਰਨਾ ਸ਼ੁਰੂ ਕੀਤਾ। ਇਸ ਨੂੰ ਦੇਖ ਕੇ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਭਾਰਤ ਪਹੁੰਚ ਗਈਆਂ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਦੇਸ਼ ਵਿਚ ਇਸ ਗੱਲ ’ਤੇ ਕਦੇ ਜ਼ੋਰ ਦਿੱਤਾ ਹੀ ਨਹੀਂ ਅਤੇ ਜੋ ਦੇਸ਼ ਨਿਰਯਾਤ ਵਿਚ ਸਾਡੇ ਨੂੰ ਤੋਂ ਪਿੱਛੇ ਸਨ, ਉਹ ਅੱਜ ਅੱਗੇ ਨਿਕਲ ਗਏ ਹਨ।
ਇਮਰਾਨ ਖਾਨ ਨੇ ਕਿਹਾ ਕਿ ਤਕਨਾਲੋਜੀ ਦੇ ਖੇਤਰ ਵਿਚ ਬਿਹਤਰੀ ਲਈ ਪਾਕਿਸਤਾਨ ਦੀ ਸਥਿਤੀ ਆਦਰਸ਼ ਹੈ। ਸਾਡੇ ਨੌਜਵਾਨਾਂ ਦੀ ਅਬਾਦੀ ਬਹੁਤ ਵੱਡੀ ਹੈ। ਅਸੀਂ ਤੇਜ਼ੀ ਨਾਲ ਵਿਕਾਸ ਕਰ ਸਕਦੇ ਹਾਂ। ਅਸੀਂ ਨੌਕਰੀਆਂ ਦੇ ਸਕਦੇ ਹਾਂ। ਸਾਨੂੰ ਨਿਰਯਾਤ ’ਤੇ ਜ਼ੋਰ ਦੇਣਾ ਹੋਵੇਗਾ। ਜੋ ਦੇਸ਼ ਨਿਰਯਾਤ ਵਿਚ ਸਾਡੇ ਤੋਂ ਪਿੱਛੇ ਸਨ, ਉਹ ਅੱਜ ਸਾਡੇ ਤੋਂ ਅੱਗੇ ਨਿਕਲ ਗਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਦੋਂ ਕਈ ਕੰਪਨੀਆਂ ਘਾਟੇ ਵਿਚ ਗਈਆਂ ਸਨ, ਇਸ ਸਮੇਂ ਦੌਰਾਨ ਤਕਨੀਕੀ ਕੰਪਨੀਆਂ ਦਾ ਮਾਲੀਆ ਬਹੁਤ ਵੱਧ ਗਿਆ ਸੀ। ਇਹੀ ਕਾਰਨ ਹੈ ਕਿ ਦੁਨੀਆ ਤਕਨਾਲੋਜੀ ਦੇ ਖੇਤਰ ਵਿਚ ਅੱਗੇ ਵੱਧ ਰਹੀ ਹੈ।
ਤਕਨਾਲੋਜੀ ਦੇ ਖੇਤਰ ’ਚ ਭਾਰਤ ਅੱਗੇ—ਇਮਰਾਨ ਖਾਨ

Comment here