ਅਕਸਰ ਹੀ ਕੁਝ ਵਾਧ ਘਾਟ ਖਾਣ ਪੀਣ ਨਾਲ ਪੇਟ ਦਰਦ ਹੋਣ ਲਗਦਾ ਹੈ, ਪਰ ਕੁਝ ਸਧਾਰਨ ਜਿਹੇ ਨੁਸਖੇ ਨਾਲ ਇਸ ਤੋਂ ਝਟਪਟ ਨਿਜ਼ਾਤ ਪਾਇਆ ਜਾ ਸਕਦਾ ਹੈ।
ਦਾਲਚੀਨੀ-ਦਾਲਚੀਨੀ ਗੈਸ ਦੀ ਸਮੱਸਿਆ ਦੂਰ ਕਰਨ ‘ਚ ਮਦਦ ਕਰਦੀ ਹੈ। ਇਸ ਲਈ 1 ਚਮਚ ਦਾਲਚੀਨੀ ਪਾਊਡਰ ਨੂੰ ਗਰਮ ਪਾਣੀ ‘ਚ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ ‘ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।
ਅਦਰਕ-ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦੀ ਵਰਤੋਂ ਕਰੋ। ਇਸ ਲਈ ਅਦਰਕ, ਸੌਂਫ ਅਤੇ ਇਲਾਇਚੀ ਨੂੰ ਬਰਾਬਰ ਮਾਤਰਾ ‘ਚ ਲਓ ਅਤੇ ਪਾਣੀ ‘ਚ ਚੰਗੀ ਤਰ੍ਹਾਂ ਨਾਲ ਘੋਲ ਲਓ। ਇਸ ‘ਚ ਚੁਟਕੀ ਇਕ ਹਿੰਗ ਵੀ ਪਾਓ। ਦਿਨ ‘ਚ ਦੋ ਵਾਰ ਇਸ ਪਾਣੀ ਨਾਲ ਤੁਹਾਨੂੰ ਆਰਾਮ ਮਿਲੇਗਾ।
ਨਿੰਬੂ ਅਤੇ ਬੇਕਿੰਗ ਸੋਢਾ-ਨਿੰਬੂ ਅਤੇ ਬੇਕਿੰਗ ਸੋਢਾ ਗੈਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ। 1 ਨਿੰਬੂ ਦੇ ਰਸ ‘ਚ ਬੇਕਿੰਗ ਸੋਢਾ ਪਾਓ। ਇਸ ‘ਚ ਪਾਣੀ ਅਤੇ ਥੋੜ੍ਹਾ ਜਿਹਾ ਬੇਕਿੰਗ ਸੋਢਾ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਓ। ਫਿਰ ਇਸ ਦੀ ਹੌਲੀ-ਹੌਲੀ ਵਰਤੋਂ ਕਰੋ। ਤੁਸੀਂ ਚਾਹੋ ਤਾਂ 1 ਗਲਾਸ ਪਾਣੀ ‘ਚ ਸਿਰਫ਼ ਬੇਕਿੰਗ ਸੋਢਾ ਪਾ ਕੇ ਪੀ ਸਕਦੇ ਹੋ।
ਲਸਣ-ਲਸਣ ‘ਚ ਮੌਜੂਦ ਤੱਤ ਗੈਸ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ। ਪਾਣੀ ‘ਚ ਲਸਣ ਦੀਆਂ ਕੁਝ ਕਲੀਆਂ ਉਬਾਲੋ ਅਤੇ ਫਿਰ ਇਸ ‘ਚ ਕਾਲੀ ਮਿਰਚ ਪਾਊਡਰ ਮਿਲਾਓ। ਇਸ ਨੂੰ ਛਾਣੋਂ ਅਤੇ ਠੰਡਾ ਹੋਣ ਦੇ ਬਾਅਦ ਪੀਓ। ਜਲਦੀ ਅਸਰ ਦੇਖਣ ਲਈ ਦਿਨ ‘ਚ ਦੋ-ਤਿੰਨ ਵਾਰ ਇਸ ਦੀ ਵਰਤੋਂ ਕਰੋ।
ਹਿੰਗ-ਗੈਸ ਬਣਨ ‘ਤੇ ਹਿੰਗ ਵਾਲਾ ਪਾਣੀ ਪੀਣ ਨਾਲ ਆਰਾਮ ਮਿਲਦਾ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਗਰਮ ਪਾਣੀ ‘ਚ 1 ਚੁਟਕੀ ਹਿੰਗ ਮਿਲਾਓ ਅਤੇ ਦਿਨ ‘ਚ 2-3 ਵਾਰ ਪੀਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਜੇ ਹਿੰਗ ਦਾ ਪਾਣੀ ਪੀਣ ‘ਚ ਦਿੱਕਤ ਹੁੰਦੀ ਹੈ ਤਾਂ ਤੁਸੀਂ ਹਿੰਗ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਢਿੱਡ ‘ਤੇ ਇਸ ਨੂੰ ਮਲੋ। ਕੁਝ ਸਮੇਂ ਬਾਅਦ ਗੈਸ ਦੀ ਸਮੱਸਿਅ ਦੂਰ ਹੋ ਜਾਵੇਗੀ।
ਸੌਂਫ-ਗੈਸ ਬਣਨ ‘ਤੇ ਪਾਣੀ ਨੂੰ ਗਰਮ ਕਰਕੇ ਇਸ ‘ਚ ਸੌਂਫ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਤੁਸੀਂ ਚਾਹੋ ਤਾਂ ਸੌਂਫ ਦੀਆਂ ਪੱਤੀਆਂ ਨੂੰ ਚਬਾ ਵੀ ਸਕਦੇ ਹੋ।
ਸੇਬ ਦਾ ਸਿਰਕਾ-ਗੈਸ ਦੀ ਸਮੱਸਿਆ ਲਈ ਸੇਬ ਦਾ ਸਿਰਕਾ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਗਰਮ ਪਾਣੀ ‘ਚ 2 ਚਮਚ ਸੇਬ ਦੇ ਸਿਰਕੇ ਨੂੰ ਮਿਲਾ ਕੇ ਪੀਂਦੇ ਹੋ ਤਾਂ ਤੁਹਾਨੂੰ ਇਸ ਦਰਦ ਤੋਂ ਛੇਤੀ ਹੀ ਆਰਾਮ ਮਿਲ ਜਾਵੇਗਾ।
Comment here