ਸਿਆਸਤਖਬਰਾਂਚਲੰਤ ਮਾਮਲੇ

ਡੱਲ ਝੀਲ ਚ ਪਹਿਲੀ ਵਾਰ ਮਨਾਈ ਤਿਰੰਗਾ ਸ਼ਿਕਾਰਾ ਰੈਲੀ

ਜੰਮੂ– ਦੇਸ਼ ਨੇ 75ਵੀਂ ਆਜ਼ਾਦੀ ਦੀ ਵਰੇਗੰਢ ਮਨਾਈ, ਇਸ ਮੌਕੇ ਕੇਂਦਰ ਸਰਕਾਰ ਨੇ ‘ਹਰ ਘਰ ਤਿਰੰਗਾ’ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਚ ਹਰ ਘਰ ਹਰ ਕਾਰੋਬਾਰ ‘ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ਦੀ ਇਕ ਝਲਕ ਸ਼੍ਰੀਨਗਰ ਦੇ ਡਲ ਝੀਲ ’ਚ ਵੇਖਣ ਨੂੰ ਮਿਲੀ। ਡਲ ਝੀਲ ’ਚ ਸ਼ਿਕਾਰਾ ਰੈਲੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ ਕਈ ਕਿਸ਼ਤੀਆਂ ਤਿਰੰਗੇ ਨਾਲ ਨਜ਼ਰ ਆਈਆਂ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਿੰਰਗਾ ਸ਼ਿਕਾਰਾ ਰੈਲੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਤਿਰੰਗਾ ਸ਼ਿਕਾਰਾ ਰੈਲੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ‘ਸ਼ਾਨਦਾਰ ਸਮੂਹਿਕ ਕੋਸ਼ਿਸ਼’ ਦੱਸਿਆ ਹੈ। ਦੱਸ ਦੇਈਏ ਕਿ ਜੰਮੂ ’ਚ 3 ਲੱਖ ਤੋਂ ਵੱਧ ਰਾਸ਼ਟਰੀ ਝੰਡੇ ਦੀ ਵਿਕਰੀ ਹੋਈ ਹੈ।  ਇਕ ਅਧਿਕਾਰੀ ਮੁਤਾਬਕ ਡਲ ਝੀਲ ’ਚ ਤਿਰੰਗੇ ਨਾਲ ਸੈਂਕੜੇ ਦੀ ਗਿਣਤੀ ’ਚ ਸ਼ਿਕਾਰਿਆੰ ਨੇ ਦੇਸ਼ ਭਗਤੀ ਦੀ ਇਕ ਸ਼ਾਨਦਾਰ ਝਲਕ ਵਿਖਾਈ ਅਤੇ ਲੋਕਾਂ ਦੇ ਦਿਲਾਂ ’ਚ ਰਾਸ਼ਟਰਵਾਦ ਅਤੇ ਸ਼ਾਂਤੀ ਦੀ ਭਾਵਨਾ ਪੈਦਾ ਕੀਤੀ। ਇਹ ਰੈਲੀ ਦਾ ਆਯੋਜਨ ਜੰਮੂ-ਕਸ਼ਮੀਰ ਦੇ ਯੁਵਾ ਸੇਵਾ ਅਤੇ ਖੇਡ ਵਿਭਾਗ ਵਲੋਂ ਆਯੋਜਿਤ ਕੀਤਾ ਗਿਆ ਸੀ। ਸ਼ਿਕਾਰਾ ਰੈਲੀ ਨੂੰ ਉੱਪ ਰਾਜਪਾਲ ਮਨੋਜ ਸਿਨਹਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ।

Comment here