ਅਬੋਹਰ-ਪਿੰਡ ਡੰਗਰਖੇੜਾ ਜੋ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ। ਪੰਜਾਬ ਸਰਕਾਰ ਵੱਲੋਂ 6635 ਈ. ਟੀ. ਟੀ. ਅਧਿਆਪਕਾਂ ਦੀ ਪਹਿਲੀ ਲਿਸਟ ’ਚ ਪਿੰਡ ਦੇ 29 ਮੁੰਡੇ ਕੁੜੀਆਂ ਇਕੱਠੇ ਅਧਿਆਪਕ ਬਣੇ ਹਨ। ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲਣ ਨਾਲ ਇਹ ਪਿੰਡ ਡੰਗਰਖੇੜਾ ਹੁਣ ਅਧਿਆਪਕਖੇੜਾ ਬਣ ਗਿਆ ਹੈ। ਪੰਜਾਬ ਵਿਚ ਸ਼ਾਇਦ ਇਹ ਪਹਿਲਾ ਪਿੰਡ ਹੈ ਜਿਥੋਂ ਦੇ ਇੰਨੇ ਅਧਿਆਪਕ ਇਕੋ ਵਾਰ ਭਰਤੀ ਹੋਏ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ 6635 ਈ. ਟੀ. ਟੀ. ਅਸਾਮੀਆਂ ’ਚ ਪਹਿਲੀ ਜਾਰੀ ਸੂਚੀ ਵਿਚ 29 ਅਧਿਆਪਕ ਪਿੰਡ ਡੰਗਰਖੇੜਾ ਦੇ ਹਨ ਜਦੋਂ ਕਿ ਹਾਲੇ 2500-2700 ਅਧਿਆਪਕਾਂ ਦੀ ਸੂਚੀ ਅਜੇ ਬਾਕੀ ਹੈ।
ਜਾਣਕਾਰੀ ਅਨੁਸਾਰ ਡੰਗਰਖੇੜਾ ਪਿੰਡ ਪਹਿਲਾਂ ਵੀ ਸਰਕਾਰੀ ਅਧਿਆਪਕਾਂ ਦੀ ਗਿਣਤੀ ਵਿਚ ਮਸ਼ਹੂਰ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬਰਕੰਦੀ ਸ੍ਰੀ ਮੁਕਤਸਰ ਸਾਹਿਬ ਦੇ ਲੈਕਚਰਾਰ ਅੰਗਰੇਜ਼ੀ ਕਰਮਜੀਤ ਸਿੰਘ ਸਮਾਗ ਬਲਮਗੜ੍ਹ ਨੇ ਨਵਨਿਯੁਕਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਹੈ ਕਿ ਇਹ ਅਧਿਆਪਕ ਪੰਜਾਬ ਦੇ ਸਕੂਲਾਂ ਵਿਚ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਵਾਉਣਗੇ, ਜਿਸ ਨਾਲ ਸਿਖਿਆ ਵਿਚ ਗੁਣਵੱਤਾ ਆਵੇਗੀ।
Comment here