ਅਪਰਾਧਸਿਆਸਤਖਬਰਾਂਦੁਨੀਆ

ਡ੍ਰੈਗਨ ਕਾਰਨ ਹੋ ਰਿਹਾ ਦੁਨੀਆ ਦੇ ਈਕੋ ਸਿਸਟਮ ਨੂੰ ਨੁਕਸਾਨ 

ਬੀਜਿੰਗ-ਧਰਤੀ ਉੱਤੇ ਬਹੁਤ ਤਰ੍ਹਾਂ ਦੇ ਜੀਵ ਜੰਤੂ ਰਹਿੰਦੇ ਹਨ ਜਿਨ੍ਹਾਂ ਚੋਂ ਕੁਝ ਪਾਣੀ ਵਾਲੇ ਜੀਵ ਹੁੰਦੇ ਹਨ। ਸਮੁੰਦਰ ’ਚ ਇਕ ਅਜਿਹਾ ਹੀ ਜੀਵ ਹੈ ਜਿਸ ਨੂੰ ਸਮੁੰਦਰੀ ਖੀਰਾ ਕਹਿੰਦੇ ਹਨ। ਇਹ ਮਨੁੱਖੀ ਕਿਰਿਆਵਾਂ ਦੁਆਰਾ ਹੋਣ ਵਾਲੇ ਸਮੁੰਦਰੀ ਅਮਲ ਭਾਵ ਤੇਜ਼ਾਬੀਕਰਨ ਨੂੰ ਘੱਟ ਕਰਦਾ ਹੈ, ਇਹ ਸਮੁੰਦਰੀ ਤਲ ’ਚ ਮਰੇ ਹੋਏ ਜੀਵ ਖਾ ਕੇ ਸਮੁੰਦਰੀ ਜ਼ਿੰਦਗੀ ਦੇ ਮੁੜ ਚੱਕਰਨ ’ਚ ਮਦਦ ਕਰਦਾ ਹੈ ਅਤੇ ਕੋਰਲ ਰੀਫਸ ਲਈ ਆਪਣੇ ਸਰੀਰ ’ਚੋਂ ਕੈਲਸ਼ੀਅਮ, ਨਾਈਟ੍ਰੋਜਨ ਅਤੇ ਅਮੋਨੀਆ ਨੂੰ ਬਾਹਰ ਕੱਢਦਾ ਹੈ ਪਰ ਅੱਜ ਸਮੁੰਦਰੀ ਖੀਰੇ ਦੀ ਸਮੱਗਲਿੰਗ ਬਹੁਤ ਜ਼ੋਰਾਂ ’ਤੇ ਚੱਲ ਰਹੀ ਹੈ। ਸਮੁੰਦਰੀ ਖੀਰੇ ਦੀ ਸਮੱਗਲਿੰਗ ਦੇ ਪਿੱਛੇ ਪੂਰਬੀ ਏਸ਼ੀਆਈ ਦੇਸ਼ਾਂ ਅਤੇ ਚੀਨ ਵੱਲੋਂ ਰਵਾਇਤੀ ਦਵਾਈਆਂ ’ਚ ਵਰਤਿਆ ਜਾਣਾ ਤੇ ਚੀਨ ਵੱਲੋਂ ਇਸ ਨੂੰ ਖਾਣ ਦੇ ਕਾਰਨ ਇਸ ਦੀ ਸਮੱਗਲਿੰਗ ਹੋ ਰਹੀ ਹੈ ਜਿਸ ਨਾਲ ਇਨ੍ਹਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਘੱਟ ਹੁੰਦੀ ਜਾ ਰਹੀ ਹੈ। ਇਸ ਦੀ ਵਰਤੋਂ ਐਫ੍ਰੋਡਿਜਿਆਕ ਭਾਵ ਕਾਮਇੱਛਾ ਵਧਾਉਣ ਲਈ ਦਵਾਈ ਤਿਆਰ ਕਰਨ ’ਚ ਕੀਤੀ ਜਾਂਦੀ ਹੈ। ਅਮੀਰ ਚੀਨੀ ਇਸ ਨੂੰ ਖਾਂਦੇ ਹਨ ਅਤੇ ਉਹ ਇਸ ਲਈ 3000 ਡਾਲਰ ਪ੍ਰਤੀ ਕਿਲੋ ਦੀ ਕੀਮਤ ਵੀ ਅਦਾ ਕਰਦੇ ਹਨ। ਸਾਲ 1980 ਤੋਂ ਪਹਿਲਾਂ ਸਮੁੰਦਰੀ ਖੀਰੇ ਦੀ ਸਮੱਗਲਿੰਗ ਨਾਂਹ ਦੇ ਬਰਾਬਰ ਸੀ ਪਰ ਇਸ ਸਾਲ ਦੇ ਬਾਅਦ ਚੀਨੀ ਦਰਮਿਆਨੇ ਵਰਗ ਦੀ ਖਰਚ ਸ਼ਕਤੀ ’ਚ ਉਛਾਲ ਆਇਆ ਜਿਸ ਦੇ ਬਾਅਦ ਇਸ ਸਮੁੰਦਰੀ ਖੀਰੇ ਦੀ ਸਮੱਗਿਲੰਗ ਇੰਨੀ ਵੱਧ ਹੋਣ ਲੱਗੀ ਕਿ ਅੱਜਕਲ ਇਹ ਅਲੋਪ ਹੋਣ ਵਾਲੇ ਜੀਵਾਂ ਦੀ ਲੜੀ ’ਚ ਆ ਗਿਆ ਹੈ। ਇਨ੍ਹਾਂ ਸਮੁੰਦਰੀ ਖੀਰਿਆਂ ਦਾ ਸ਼ਿਕਾਰ ਸ਼੍ਰੀਲੰਕਾ ’ਚ ਕੀਤਾ ਜਾਂਦਾ ਹੈ। 17 ਦਸੰਬਰ, 2021 ਨੂੰ ਭਾਰਤ ਦੇ ਅੰਡੇਮਾਨ ਨਿਕੋਬਾਰ ਦੀਪ ਸਮੂਹ ’ਚ ਮਿਆਂਮਾਰ ਦੇ 10 ਸਮੱਗਲਰਾਂ ਨੂੰ 500 ਕਿਲੋ ਸਮੁੰਦਰੀ ਖੀਰਿਆਂ ਦੀ ਵੱਡੀ ਖੇਪ ਦੇ ਨਾਲ ਭਾਰਤੀ ਕੋਸਟ ਗਾਰਡਨ ਨੇ ਫੜਿਆ। ਇਹ ਮਿਆਂਮਾਰੀ ਸਮੱਗਲਰ ਨਾਜਾਇਜ਼ ਢੰਗ ਨਾਲ ਅੰਡੇਮਾਨ ਨਿਕੋਬਾਰ ਦੀਪ ’ਤੇ ਸਮੁੰਦਰੀ ਖੀਰਿਆਂ ਦਾ ਸ਼ਿਕਾਰ ਕਰਨ ਆਏ ਸਨ। ਹਿੰਦ ਮਹਾਂਸਾਗਰ ’ਚ ਮਿਆਂਮਾਰ ਦੇ ਰਸਤੇ ਸਮੱਗਲਿੰਗ ਕਰ ਕੇ ਵੱਡੀ ਗਿਣਤੀ ’ਚ ਸਮੁੰਦਰੀ ਖੀਰਿਆਂ ਨੂੰ ਚੀਨ ਭੇਜਿਆ ਜਾਂਦਾ ਹੈ। ਇਸੇ ਤਰ੍ਹਾਂ ਚੀਨੀ ਲੋਕ ਸਮੁੰਦਰੀ ਸ਼ਾਰਕ ਮੱਛੀ ਦੇ ਡੈਨਾਂ ਨੂੰ ਸੁਕਾ ਕੇ ਉਸ ਦਾ ਸੂਪ ਪੀਂਦੇ ਹਨ। ਪਿਛਲੇ ਦੋ ਦਹਾਕਿਆਂ ’ਚ ਸ਼ਾਰਕ ਮੱਛੀ ਦਾ ਨਾਜਾਇਜ਼ ਸ਼ਿਕਾਰ ਵੀ ਚੀਨੀਆਂ ਦੀ ਵਧਦੀ ਮੰਗ ਕਾਰਨ ਹੋਇਆ ਹੈ। ਜੇਕਰ ਸਾਲ 2019 ਦੀ ਗੱਲ ਕੀਤੀ ਜਾਵੇ ਤਾਂ ਹਾਂਗਕਾਂਗ ਦੇ ਬਾਜ਼ਾਰਾਂ ’ਚ 12 ਮੀਟ੍ਰਿਕ ਟਨ ਸ਼ਾਰਕ ਦੇ ਡੈਨਾਂ ਨੂੰ ਸਮੱਗਲਿੰਗ ਰਾਹੀਂ ਪਹੁੰਚਾਇਆ ਗਿਆ ਸੀ। ਹਰ ਸਾਲ 7 ਕਰੋੜ 30 ਲੱਖ ਸ਼ਾਰਕ ਮੱਛੀਆਂ ਮਾਰੀਆਂ ਜਾਂਦੀਆਂ ਹਨ ਜਿਸ ਨਾਲ ਸ਼ਾਰਕ ਮੱਛੀਆਂ ਅਲੋਪ ਹੋਣ ਵਾਲੇ ਜੀਵਾਂ ’ਚ ਸ਼ਾਮਲ ਹੋ ਗਈਆਂ ਹਨ। ਦਰਅਸਲ ਚੀਨ ’ਚ ਬਹੁਤ ਪਹਿਲਾਂ ਤੋਂ ਸ਼ਾਰਕ ਦੇ ਡੈਨਾਂ ਦਾ ਸੂਪ ਅਤੇ ਦੂਜੇ ਸਮੁੰਦਰੀ ਜੀਵਾਂ ਨੂੰ ਖਾਧਾ ਜਾਂਦਾ ਹੈ। ਚੀਨੀ ਕੁਲੀਨ ਵਰਗ ਆਪਣੀ ਅਮੀਰੀ ਦਿਖਾਉਂਦਾ ਹੈ। ਮਹਿੰਗੇ ਰੈਸਟੋਰੈਂਟਾਂ ’ਚ ਅੱਜ ਵੀ ਸ਼ਾਰਕ ਫਿਨ ਅਤੇ ਦੂਸਰੇ ਜੀਵਾਂ ਦੇ ਮੀਟ ਅਤੇ ਸੂਪ ਦੀ ਵਰਤੋਂ ਵੱਡੇ ਪੱਧਰ ’ਤੇ ਹੁੰਦੀ ਹੈ। ਸ਼ਾਰਕ ਦੇ ਚਮੜੇ ਨਾਲ ਔਰਤਾਂ ਦੇ ਬਟੂਏ, ਮਰਦਾਂ ਦੀਆਂ ਬੈਲਟਾਂ ਅਤੇ ਜੁੱਤੀਆਂ ਬਣਾਈਆਂ ਜਾਂਦੀਆਂ ਹਨ ਜੋ ਬਹੁਤ ਮਹਿੰਗੀਆਂ ਵਿਕਦੀਆਂ ਹਨ। ਸ਼ਾਰਕ ਮੱਛੀ ਦੀਆਂ ਹੱਡੀਆਂ ਦੀ ਵਰਤੋਂ ਰਵਾਇਤੀ ਚੀਨੀ ਦਵਾਈਆਂ ’ਚ ਕੀਤੀ ਜਾਂਦੀ ਹੈ। ਹਾਂਗਕਾਂਗ ’ਚ ਹਰ ਸਾਲ ਨੀਲੀ ਸ਼ਾਰਕ ਦੇ ਖੰਭਾਂ ਦੀ ਸਮੱਗਲਿੰਗ ਭਾਰੀ ਮਾਤਰਾ ’ਚ ਕੀਤੀ ਜਾਂਦੀ ਹੈ ਅਤੇ ਇੱਥੋਂ ਇਨ੍ਹਾਂ ਨੂੰ ਚੀਨ ਦੀ ਮੁੱਖ ਭੂਮੀ ’ਚ ਭੇਜਿਆ ਜਾਂਦਾ ਹੈ ਜਿੱਥੇ ਇਹ ਮਹਿੰਗੇ ਰੈਸਟੋਰੈਂਟਾਂ ’ਚ ਅਮੀਰ ਚੀਨੀਆਂ ਦੀ ਜੀਭ ਦਾ ਸਵਾਦ ਵਧਾਉਂਦੇ ਹਨ। ਇਸ ਦੇ ਇਲਾਵਾ ਚੀਨੀ ਲੋਕ ਬਹੁਤ ਸਾਰੇ ਜਲਚਰਿਆਂ ਨੂੰ ਖਾਂਦੇ ਹਨ ਜੋ ਹੁਣ ਅਲੋਪ ਹੋਣ ਦੇ ਕੰਢੇ ’ਤੇ ਹਨ। ਉਹ ਹੈਗਫਿਸ਼, ਰੈਬਿਟਫਿਸ਼, ਐਂਗਲਰ ਫਿਸ਼ ਲਿਵਰ, ਸਕੇਟਫਿਸ਼, ਹਾਰਸ਼-ਸ਼ੂ ਕ੍ਰੈਬ, ਪੈਰੇਟਫਿਸ਼, ਪ੍ਰੋਕੁਪਾਇਨ ਫਿਸ਼, ਮਡਸਕਿਪਰ, ਜੈਲੀਫਿਸ਼, ਸਲਿਪਰ ਲਾਬਸਟਰ, ਸਵੈਂਪ ਇੱਲ, ਮੈਂਟਿੰਸ ਸ਼੍ਰਿੰਪ, ਜਾਇੰਟ ਕਾਮ, ਰੈੱਡ ਫ੍ਰਾਗ ਕ੍ਰੈਬ ਵੀ ਖਾਂਦੇ ਹਨ ਜਿਨ੍ਹਾਂ ’ਚੋਂ ਕੁਝ ਸਮੁੰਦਰੀ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ’ਤੇ ਪਹੁੰਚ ਚੁੱਕੀਆਂ ਹਨ ਪਰ ਚੀਨੀ ਇਨ੍ਹਾਂ ਸਾਰੇ ਉਤਪਾਦਾਂ ਦਾ ਇੰਨਾ ਵੱਧ ਪੈਸਾ ਦਿੰਦੇ ਹਨ ਕਿ ਚੀਨੀ ਵਪਾਰੀ ਸਮੱਗਲਿੰਗ ਦੀ ਹੱਦ ਤੱਕ ਉਤਰ ਕੇ ਇਹ ਸਾਰੇ ਉਤਪਾਦਨ ਦੁਨੀਆ ਭਰ ਤੋਂ ਖਰੀਦ ਕੇ ਆਪਣੇ ਚੀਨੀ ਗਾਹਕਾਂ ਨੂੰ ਮੁਹੱਈਆ ਕਰਵਾਉਂਦੇ ਹਨ ਅਤੇ ਮੋਟਾ ਮੁਨਾਫਾ ਕਮਾਉਂਦੇ ਹਨ। ਚੀਨ ’ਚ ਫੈਲੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਕਾਰਨ ਵੀ ਇਨ੍ਹਾਂ ਜੀਵਾਂ ਦੀ ਸਮੱਗਲਿੰਗ ’ਤੇ ਰੋਕ ਲਗਾਉਣੀ ਮੁਸ਼ਕਿਲ ਹੈ।

Comment here