ਅਪਰਾਧਸਿਆਸਤਖਬਰਾਂ

ਡੋਡਾ ‘ਚ ਵਿਸਫੋਟਕ ਹਥਿਆਰਾਂ ਸਮੇਤ ਅੱਤਵਾਦੀ ਕਾਬੂ

ਜੰਮੂ-ਇਥੋਂ ਦੀ ਪੁਲਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦੀ ਨੂੰ ਪਾਕਿਸਤਾਨ ‘ਚ ਮੌਜੂਦ ਉਸ ਦੇ ਆਕਾਵਾਂ ਤੋਂ ਜ਼ਿਲ੍ਹੇ ਦੇ ਪੁਲਸ ਕਰਮੀਆਂ ‘ਤੇ ਹਮਲੇ ਦਾ ਨਿਰਦੇਸ਼ ਮਿਲਿਆ ਸੀ। ਪੁਲਸ ਨੇ ਦੱਸਿਆ ਕਿ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਜੰਮੂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਸ ਦੀ ਇਕ ਟੀਮ ਨੇ ਐਤਵਾਰ ਨੂੰ ਡੋਡਾ ਸ਼ਹਿਰ ਦੇ ਬਾਹਰੀ ਇਲਾਕੇ ‘ਚ ਸਥਿਤ ਚੌਕੀ ‘ਤੇ ਇਕ ਵਿਅਕਤੀ ਨੂੰ ਰੋਕ ਕੇ ਉਸ ਤੋਂ ਪੁੱਛ-ਗਿੱਛ ਕੀਤੀ। ਤਲਾਸ਼ੀ ਦੌਰਾਨ ਉਸ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ।
ਉਨ੍ਹਾਂ ਦੱਸਿਆ ਕਿ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦੀ ਪਛਾਣ ਡੋਡਾ ਦੇ ਕੋਟੀ ਪਿੰਡ ਦੇ ਵਾਸੀ ਫਰੀਦ ਅਹਿਮਦ ਦੇ ਰੂਪ ‘ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਅਹਿਮਦ ਕੋਲੋਂ ਇਕ ਚੀਨੀ ਪਿਸਤੌਲ, 2 ਮੈਗਜ਼ੀਨ, 14 ਕਾਰਤੂਸ ਅਤੇ ਇਕ ਮੋਬਾਇਲ ਫ਼ੋਨ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਹੈ ਕਿ ਅਹਿਮਦ ਨੂੰ ਮਾਰਚ ‘ਚ ਇਕ ਵਿਅਕਤੀ ਤੋਂ ਹਥਿਆਰ ਅਤੇ ਗੋਲਾ-ਬਾਰੂਦ ਮਿਲਿਆ ਸੀ ਅਤੇ ਉਸ ਨੂੰ ਡੋਡਾ ‘ਚ ਪੁਲਸ ਕਰਮੀਆਂ ‘ਤੇ ਹਮਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਹਾਲਾਂਕਿ, ਪੁਲਸ ਦੇ ਸਮੇਂ ਰਹਿੰਦੇ ਸਮੇਂ ਕਦਮ ਉਠਾਉਣ ਅਤੇ ਤੁਰੰਤ ਕਾਰਵਾਈ ਕਰਨ ਤੋਂ ਉਸ ਦੀ ਸਾਜਿਸ਼ ਅਸਫ਼ਲ ਹੋ ਗਈ। ਪੁਲਸ ਨੇ ਕਿਹਾ ਕਿ ਇਕ ਵਿਸ਼ੇਸ਼ ਟੀਮ ਮਾਮਲੇ ‘ਚ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਖ਼ੁਲਾਸਾ ਹੋਇਆ ਹੈ ਕਿ ਅੱਤਵਾਦੀ ਬੇਹੱਦ ਕੱਟੜਪੰਥੀ ਹੈ ਅਤੇ ਉਸ ਨੂੰ ਸਰਹੱਦ ਪਾਰ ਤੋਂ ਉਸ ਦੇ ਆਕਾਵਾਂ ਤੋਂ ਫ਼ੋਨ ‘ਤੇ ਨਿਰਦੇਸ਼ ਮਿਲਦੇ ਸਨ। ਉਸ ਨੂੰ ਕਸ਼ਮੀਰ ਘਾਟੀ ਅਤੇ ਡੋਡਾ ‘ਚ ਅੱਤਵਾਦੀ ਸੰਗਠਨ ਲਈ ਕੰਮ ਕਰਨ ਲਈ ਉਕਸਾਇਆ ਗਿਆ ਸੀ।

Comment here