ਨਵੀਂ ਦਿੱਲੀ-ਬੀਤੇ ਦਿਨੀਂ ਵਿਦੇਸ਼ ਮੰਤਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈੱਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ 9 ਤੋਂ 11 ਅਕਤੂਬਰ ਤੱਕ ਦੀ ਭਾਰਤ ’ਤੇ ਆ ਰਹੀ ਹੈ। ਪ੍ਰੈਡਰਿਕਸਨ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰੇਗੀ। ਇਸ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਮੰਤਰਾਲਾ ਮੁਤਾਬਕ, ਭਾਰਤ ਅਤੇ ਡੈੱਨਮਾਰਕ ਦੇ ਦੁਵੱਲੇ ਸੰਬੰਧਾਂ ’ਚ ਨਿਯਮਿਤ ਤੌਰ ’ਤੇ ਉੱਚ ਪੱਧਰੀ ਆਦਾਨ-ਪ੍ਰਦਾਨ ਹੁੰਦੇ ਰਹਿੰਦੇ ਹਨ ਅਤੇ ਇਹ ਇਤਿਹਾਸਕ ਸੰਬੰਧਾਂ, ਸਾਂਝਾ ਲੋਕਤਾਂਤਰਿਕ ਪਰੰਪਰਾਵਾਂ ਅਤੇ ਖੇਤਰ ਲਈ ਸਾਂਝੇ ਵਿਚਾਰਾਂ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ’ਤੇ ਅਧਾਰਿਤ ਹੈ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਯਾਤਰਾ (ਡੈੱਨਮਾਰਕ ਦੀ ਪ੍ਰਧਾਨ ਮੰਤਰੀ) ਨਾਲ ਭਾਰਤ ਅਤੇ ਡੈੱਨਮਾਰਕ ਦੇ ਕਰੀਬੀ ਅਤੇ ਦੋਸਤਾਨਾ ਸੰਬੰਧ ਅਤੇ ਮਜ਼ਬੂਤ ਹੋਣ ਦੀ ਉਮੀਦ ਹੈ। ਬਿਆਨ ਮੁਤਾਬਕ, ਇਸ ਤੋਂ ਪਹਿਲਾਂ 28 ਸਤੰਬਰ 2020 ਨੂੰ ਡਿਜੀਟਲ ਰਾਹੀਂ ਹੋਈ ਸ਼ਿਖਰ ਬੈਠਕ ’ਚ ਭਾਰਤ ਅਤੇ ਡੈੱਨਮਾਰਕ ਨੇ ‘ਹਰਿਤ ਸਾਮਰਿਕ ਗਠਜੋੜ’ ਸਥਾਪਤ ਕੀਤਾ ਸੀ।
ਭਾਰਤ ’ਚ ਡੈੱਨਮਾਰਕ ਦੀ 200 ਤੋਂ ਜ਼ਿਆਦਾ ਕੰਪਨੀਆਂ ਮੌਜੂਦ ਹਨ, ਜਦਕਿ ਡੈੱਨਮਾਰਕ ’ਚ 60 ਤੋਂ ਜ਼ਿਆਦਾ ਭਾਰਤੀ ਕੰਪਨੀਆਂ ਹਨ। ਇਸ ’ਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਨਵੀਂਨੀਕਰਨ ਉਰਜਾ, ਸਵੱਛ-ਤਕਨਾਲੋਜੀ, ਜਲ ਤੇ ਰਹਿੰਦ-ਖੂੰਹਦ ਪ੍ਰਬੰਧਨ, ਪੋਤ ਖੇਤਰ ’ਚ ਮਜ਼ਬੂਤ ਸਹਿਯੋਗ ਹੈ।
Comment here