ਲੰਡਨ-ਵਿਸ਼ਵ ਭਰ ਵਿੱਚ ਵਾਪਰਦੇ ਵਰਤਾਰਿਆਂ ਅਤੇ ਦੁਨੀਆ ਦੇ ਸਮਾਜਿਕ,ਆਰਥਿਕ ਤੇ ਸਿਆਸੀ ਹਾਲਾਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਉੱਚੇ ਦਿ ਡੈਮੋਕਰੇਸੀ ਫੋਰਮ ਵੱਲੋਂ ਲਗਾਤਾਰ ਵਿਚਾਰ ਚਰਚਾ ਕਰਵਾਈ ਜਾਂਦੀ ਹੈ। ਹੁਣ ਵੀ ਮੰਗਲਵਾਰ 26 ਜੁਲਾਈ, 2022 ਨੂੰ ਯੂਕੇ ਦੇ ਸਮੇਂ ਦੁਪਹਿਰ 2-4 ਵਜੇ ਤੱਕ ਦਿ ਡੈਮੋਕਰੇਸੀ ਫੋਰਮ ਅਤੇ ਟੀ ਡੀ ਐੱਫ ਦੇ ਮੁਖੀ ਲਾਰਡ ਬਰੂਸ ਵੱਲੋਂ ‘ਤਾਈਵਾਨ: ਕੀ ਇਹ ਨਿਰੰਤਰ ਵਿਸ਼ਵ ਵਿਵਸਥਾ ਦੀ ਕੁੰਜੀ ਹੈ?’ ਵਿਸ਼ੇ ਉੱਤੇ ਲਾਈਵ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਸ ਵੈਬੀਨਾਰ ਦੇ ਸੰਚਾਲਕ ਹੰਫਰੀ ਹਾਕਸਲੇ, ਲੇਖਕ ਅਤੇ ਬੀਬੀਸੀ ਏਸ਼ੀਆ ਦੇ ਸਾਬਕਾ ਪੱਤਰਕਾਰ ਹੋਣਗੇ, ਅਤੇ ਪੈਨਲਿਸਟ ਵਿਆਚ- ਡਾ ਜੇਮਸ ਲੀ, ਪੋਸਟ-ਡਾਕਟੋਰਲ ਰਿਸਰਚ ਐਸੋਸੀਏਟ, ਕੈਲੀਫੋਰਨੀਆ ਯੂਨੀਵਰਸਿਟੀ,ਡਾ. ਚੁਨ-ਯੀ ਲੀ, ਨਾਟਿੰਘਮ ਯੂਨੀਵਰਸਿਟੀ, ਤਾਈਵਾਨ ਸਟੱਡੀਜ਼ ਪ੍ਰੋਗਰਾਮ ਦੇ ਐਸੋਸੀਏਟ ਪ੍ਰੋਫੈਸਰ ਅਤੇ ਡਾਇਰੈਕਟਰ, ਡਾ: ਸਿਮੋਨਾ ਗ੍ਰੈਨੋ, ਜ਼ਿਊਰਿਖ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਅਤੇ UZH ਵਿਖੇ ਤਾਈਵਾਨ ਸਟੱਡੀਜ਼ ਪ੍ਰੋਜੈਕਟ ਦੇ ਨਿਰਦੇਸ਼ਕ, ਡਾ: ਰੇਮੰਡ ਕੁਓ, ਰਾਜਨੀਤਿਕ ਵਿਗਿਆਨੀ, ਰੈਂਡ ਕਾਰਪੋਰੇਸ਼ਨ ਡੇਵਿਡਸਨ ਕਾਲਜ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਡਾ: ਸ਼ੈਲੀ ਰਿਗਰ, ਪ੍ਰੋ. ਸ਼ਰਲੀ ਲਿਨ, ਵਰਜੀਨੀਆ ਯੂਨੀਵਰਸਿਟੀ, ਮਿਲਰ ਸੈਂਟਰ, ਵਰਜੀਨੀਆ ਯੂਨੀਵਰਸਿਟੀ ਵਿੱਚ ਵਿਸ਼ਵ ਰਾਜਨੀਤੀ ਵਿੱਚ ਕਾਮਪਟਨ ਵਿਜ਼ਿਟਿੰਗ ਪ੍ਰੋਫੈਸਰ; ਚੇਅਰ, ਸੈਂਟਰ ਫਾਰ ਏਸ਼ੀਆ-ਪੈਸੀਫਿਕ Resilience and Innovation, ਹੋਣਗੇ। ਇਸ ਵਿਚਾਰ ਚਰਚਾ ਨੂੰ ਬੈਰੀ ਗਾਰਡੀਨਰ ਐਮਪੀ, ਟੀਡੀਐਫ ਚੇਅਰ ਸਮਾਪਤੀ ਟਿੱਪਣੀ ਨਾਲ ਸਮੇਟਣਗੇ।
Comment here