ਸਿਆਸਤਖਬਰਾਂਚਲੰਤ ਮਾਮਲੇ

ਡੇਰਾ ਸਿਰਸਾ ਚ ਸਮਾਗਮ, ਸਿਆਸਤਦਾਨਾਂ ਦੀ ਫੇਰੀ

ਸਿਰਸਾ- ਪੰਜਾਬ ਚੋਣਾਂ ਦੇ ਮੱਦੇਨਜ਼ਰ ਸਿਆਸਤਦਾਨਾਂ ਦੀਆਂ ਡੇਰਿਆਂ ਵਿੱਚ ਫੇਰੀਆਂ ਵਧ ਰਹੀਆਂ ਹਨ। ਡੇਰਾ ਸਿਰਸਾ ਵੀ ਇਹਨਾਂ ਵਿਚ ਇਕ ਹੈ। ਡੇਰਾ ਸੱਚਾ ਸੌਦਾ ਵਿੱਚ ਇੱਕ ਵਾਰ ਫਿਰ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਡੇਰੇ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ। ਇਸ ਨਾਲ ਡੇਰੇ ਵਿੱਚ ਇੱਕ ਵਾਰ ਫਿਰ ਪੁਰਾਣੀ ਰੌਣਕ ਦੇਖਣ ਨੂੰ ਮਿਲੀ ਹੈ। ਡੇਰੇ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਚਿੱਠੀ ਵੀ ਸਾਰਿਆਂ ਨੂੰ ਪੜ੍ਹ ਕੇ ਸੁਣਾਈ ਗਈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਤੋਂ ਰਾਮ ਰਹੀਮ ਦੀ ਇਹ 8ਵੀਂ ਚਿੱਠੀ ਹੈ, ਜਿਸ ਨੂੰ ਪ੍ਰੋਗਰਾਮ ‘ਚ ਸਾਰਿਆਂ ਸਾਹਮਣੇ ਪੜ੍ਹਿਆ ਗਿਆ। ਇਸ ਦੌਰਾਨ ਰਾਮ ਰਹੀਮ ਨੇ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣ ਦੀ ਗੱਲ ਕਹੀ। ਇਸ ਪ੍ਰੋਗਰਾਮ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਹੁੰਚੇ। ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨਾਲ ਡੇਰੇ ਵਿਚ ਪੁਰਾਣੀ ਰੌਕਣ ਇਕ ਵਾਰ ਫਿਰ ਦੇਖਣ ਨੂੰ ਮਿਲੀ। ਇਸ ਦੌਰਾਨ ਰਾਮ ਰਹੀਮ ਦੀ ਜੇਲ੍ਹ ਤੋਂ ਭੇਜੀ ਗਈ ਚਿੱਠੀ ਵੀ ਪੜ੍ਹੀ ਗਈ। ਇਸ ਚਿੱਠੀ ‘ਚ ਰਾਮ ਰਹੀਮ ਨੇ ਲਿਖਿਆ ਕਿ ਜੇਕਰ ਪਰਮ ਪਿਤਾ ਪ੍ਰਮਾਤਮਾ ਨੇ ਚਾਹਿਆ ਤਾਂ ਅਸੀਂ ਜਲਦ ਹੀ ਤੁਹਾਡੇ ਦਰਸ਼ਨ ਕਰਾਂਗੇ ਅਤੇ ਇਕ ਵਾਰ ਫਿਰ ਤੁਹਾਡੇ ਵਿਚਕਾਰ ਹਾਜ਼ਰ ਹੋਵਾਂਗੇ। ਇਸ ਦੌਰਾਨ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰ ਵੀ ਡੇਰਾ ਸੱਚਾ ਸੌਦਾ ਪੁੱਜੇ। ਇਸ ਦੌਰਾਨ ਪੰਜਾਬ ਚੋਣਾਂ ਦੇ ਮੱਦੇਨਜ਼ਰ ਸਰਦੂਲਗੜ੍ਹ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਤੇ ਪਟਿਆਲਾ ਦਿਹਾਤੀ ਦੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵੀ ਡੇਰੇ ਪੁੱਜੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਸਿਆਸੀ ਆਗੂ ਲਗਾਤਾਰ ਡੇਰਾ ਸੱਚਾ ਸੌਦਾ ਪਹੁੰਚ ਰਹੇ ਹਨ।

Comment here