ਸਿਆਸਤਖਬਰਾਂ

ਡੇਰਾ ਮੁਖੀ ਰਾਮ ਰਹੀਮ ਮੇਰਾ ਗੁਰੂ : ਜਿਆਣੀ

ਸਿਰਸਾ-ਡੇਰਾ ਸਿਰਸਾ ਦੇ ਸਤਿਸੰਗ ਵਿਚ ਜਾਣ ਤੋਂ ਬਾਅਦ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਆਖਿਆ ਹੈ ਕਿ ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਮ ਲਿਆ ਹੈ। ਉਨ੍ਹਾਂ ਆਖਿਆ ਕਿ ਰਾਮ ਰਹੀਮ ਨੂੰ ਸਜ਼ਾ ਗਲਤ ਹੈ, ਅਦਾਲਤ ’ਚ ਜਾਵਾਂਗੇ। ਇਨਸਾਫ ਜ਼ਰੂਰ ਮਿਲੇਗਾ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਸਤਿਸੰਗ ਵਿੱਚ ਜਾਂਦਾ ਰਹਿੰਦਾ ਹਾਂ।
ਡੇਰੇ ਨੇ ਬਹੁਤ ਵਧੀਆ ਕੰਮ ਕੀਤੇ ਹਨ। ਦੱਸ ਦਈਏ ਕਿ ਦੋ ਦਿਨ ਪਹਿਲਾਂ ਜਿਆਣੀ ਸਣੇ ਕਈ ਭਾਜਪਾ ਆਗੂ ਡੇਰਾ ਸਿਰਸਾ ਦੇ ਸਤਿਸੰਗ ਵਿਚ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਲਗਾਤਾਰ ਨੁਕਤਾਚੀਨੀ ਹੋ ਰਹੀ ਹੈ। ਹੁਣ  ਜਿਆਣੀ ਨੇ ਆਖਿਆ ਹੈ ਕਿ ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਂ ਲਿਆ ਹੈ।

Comment here