ਸਾਹਿਤਕ ਸੱਥਸਿਆਸਤਖਬਰਾਂ

ਡੇਰਾ ਬਿਆਸ ਮੁਖੀ ਤੇ ਦਾਦੂਵਾਲ ਦੀ ਮੁਲਾਕਾਤ ਨੇ ਛੇੜੀ ਚਰਚਾ

ਤਲਵੰਡੀ ਸਾਬੋ-ਬੀਤੇ ਦਿਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੱਥਾ ਟੇਕਣ ਉਪਰੰਤ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਕਰੀਬ ਇੱਕ ਘੰਟਾ ਬੰਦ ਕਮਰਾ ਮੁਲਾਕਾਤ ਕੀਤੀ। ਮੁਲਾਕਾਤ ਸਬੰਧੀ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਗੁਰਬਾਣੀ, ਗੁਰਇਤਿਹਾਸ ਸਬੰਧੀ ਧਾਰਮਿਕ ਵਿਚਾਰ ਚਰਚਾ ਦੇ ਨਾਲ-ਨਾਲ ਸਮਾਜ ਵਿਚ ਫੈਲ ਰਹੇ ਨਸ਼ਿਆਂ ‘ਤੇ ਚਿੰਤਾ ਜ਼ਾਹਰ ਕਰਦਿਆਂ ਇਨ੍ਹਾਂ ਨੂੰ ਰੋਕਣ ਲਈ ਵਿਚਾਰ ਵਟਾਂਦਰਾ ਹੋਇਆ।
ਡੇਰਾ ਬਿਆਸ ਮੁਖੀ ਦੀ ਅਚਾਨਕ ਫੇਰੀ ਬਾਰੇ ਜਦੋਂ ਜਥੇਦਾਰ ਦਾਦੂਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੇਰਾ ਬਿਆਸ ਮੁਖੀ ਪਿਛਲੇ ਲੰਮੇ ਸਮੇਂ ਤੋਂ ਜਦੋਂ ਵੀ ਇਸ ਇਲਾਕੇ ਵਿੱਚ ਆਉਂਦੇ ਹਨ ਤਾਂ ਬਕਾਇਦਾ ਉਨ੍ਹਾਂ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਦਾਦੂ ਸਾਹਿਬ ਵਿਖੇ ਮੱਥਾ ਟੇਕ ਕੇ ਹੀ ਜਾਂਦੇ ਹਨ।

Comment here