ਸਿਆਸਤਖਬਰਾਂਚਲੰਤ ਮਾਮਲੇ

ਡੇਰਾ ਪ੍ਰੇਮੀ ਨੋਟਾ ਦਾ ਬਟਨ ਦਬਾਉਣਗੇ!!

ਬਠਿੰਡਾ : ਡੇਰਾ ਮੁੱਖੀ ਰਾਮ ਰਹੀਮ ਦੇ ਫਰਲੋ ਤੋਂ ਬਾਅਦ ਸਭ ਪਾਰਟੀਆਂ ਦੀਆਂ ਨਜ਼ਰਾਂ ਡੇਰੇ ਅਤੇ ਡੇਰਾ ਪ੍ਰੇਮੀਆਂ ਉਪਰ ਹਨ, ਪਰ ਇਸ ਦੇ ਉੱਲਟ ਚੋਣਾਂ ਨੂੰ ਲੈ ਕੇ ਡੇਰਾ ਪ੍ਰੇਮੀ ਦੋ ਧੜਿਆਂ ਵਿਚ ਵੰਡੇ ਗਏ ਹਨ। ਇਕ ਧੜਾ ਵਿਧਾਨ ਸਭਾ ਚੋਣਾਂ ਵਿਚ ਨੋਟਾ ਦਾ ਬਟਨ ਦੱਬਣ ਦੀ ਗੱਲ ਕਰ ਰਿਹਾ ਹੈ ਤੇ ਦੂਜਾ ਆਪਣਾ ਮਤਦਾਨ ਦੇਣ ਦੀ। ਇਸ ਸੰਦਰਭ ’ਚ ਡੇਰੇ ਦੀ ਪ੍ਰਬੰਧਕੀ ਕਮੇਟੀ ਨੇ ਇਸ ਨੂੰ ਕੁਝ ਲੋਕਾਂ ਵੱਲੋਂ ਫੈਲਾਈ ਜਾ ਰਹੀ ਅਫ਼ਵਾਹ ਕਰਾਰ ਦਿੱਤਾ ਹੈ। ਡਾ. ਮੋਹਿਤ ਇੰਸਾਂ ਵੱਲੋਂ ਫੇਸਬੁੱਕ ਪੇਜ ਹੈ ‘ਫੇਥ ਵਰਸਿਜ਼ ਵਰਡਿਕਟ’। ਜਿਸ ਰਾਹੀਂ ਲਗਾਤਾਰ ਨੋਟਾ ਦਾ ਬਟਨ ਦਬਾਉਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਡਾ. ਮੋਹਿਤ ਨੇ ਪੇਜ ’ਤੇ ਲਾਈਵ ਹੋ ਕੇ ਕਿਹਾ ਹੈ ਕਿ ਡੇਰੇ ਦੀ ਸਾਧ ਸੰਗਤ ਨੋਟਾ ਦਾ ਬਟਨ ਦਬਾਅ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਪਹਿਲ ਕਰਦੀ ਹੈ। ਡੇਰਾ ਪੇ੍ਮੀਆਂ ਨੇ ਇਹ ਪੋਸਟਰ ਹੱਥਾਂ ਵਿਚ ਚੁੱਕੇ ਹੋਏ ਹਨ ਜਿਨ੍ਹਾਂ ਦੇ ਹੇਠਾਂ ਸਮੂਹ ਸਾਧ ਸੰਗਤ ਪੰਜਾਬ ਲਿਖਿਆ ਹੋਇਆ ਹੈ। ਇਸਤੋਂ ਇਲਾਵਾ ਡਾ. ਮੋਹਿਤ ਇੰਸਾਂ ਨੇ ਫੇਸ ਬੁੱਕ ਪੇਜ ’ਤੇ ਲਾਈਵ ਹੋ ਕੇ ਡੇਰੇ ਦੇ ਦੂਜੇ ਧੜੇ ਦੇ ਆਗੂਆਂ ’ਤੇ ਗੰਭੀਰ ਦੋਸ਼ ਵੀ ਲਾਏ ਹਨ। ਦੂਜੇ ਪਾਸੇ ਡੇਰਾ ਸਿਰਸਾ ਦੀ ਪ੍ਰਬੰਧਕੀ ਕੇਮਟੀ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਾਹ ਸਤਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨੇ ਕੁਝ ਲੋਕ ਡੇਰਾ ਮੁਖੀ ਡਾ. ਗੁਰਮੀਤ ਰਾਮ ਰਹੀਮ ਸਿੰਘ ਦੇ ਹਵਾਲੇ ਨਾਲ ਨੋਟਾ ਬਟਨ ਦਬਾਉਣ ਲਈ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾ ਰਹੇ ਹਨ। ਡੇਰੇ ਵੱਲੋਂ ਵਿਧਾਨ ਸਭਾ ਚੋਣ ਵਿਚ ਵੋਟਾਂ ਸਬੰਧੀ ਅਜੇ ਕੋਈ ਫੈਸਲਾ ਨਹੀਂ ਕੀਤਾ।

Comment here