ਸਾਹਿਤਕ ਸੱਥ

ਡੂੰਘੇ ਵੈਣਾਂ ਦਾ ਕੀ ਮਿਣਨਾ

ਡੂੰਘੇ ਵੈਣਾਂ ਦਾ ਕੀ ਮਿਣਨਾ

ਤਖ਼ਤ ਦੇ ਪਾਵੇ ਮਿਣੀਏ

ਜਦ ਤੱਕ ਉਹ ਲਾਸ਼ਾਂ ਗਿਣਦੇ ਨੇ
ਆਪਾਂ ਵੋਟਾਂ ਗਿਣੀਏ

ਚੋਣ-ਨਿਸ਼ਾਨ ਸਿਵਾ ਹੈ ਸਾਡਾ
ਇਸ ਨੂੰ ਬੁਝਣ ਨਾ ਦੇਈਏ
ਚੁੱਲ੍ਹਿਆਂ ਵਿੱਚੋਂ ਕੱਢ-ਕੱਢ ਲੱਕੜਾਂ
ਇਸ ਦੀ ਅੱਗ ਵਿੱਚ ਚਿਣੀਏ

ਜਿਸ ਦੀ ਡਾਲ ਟੁੱਟੇ ਉਹ ਰੋਂਦਾ
ਬਾਕੀ ਜੰਗਲ ਚੁੱਪ ਏ
ਰੋਈਂ ਨੀ ਇਸ ਜੰਗਲ ਨੂੰ
ਤੂੰ ਬਰਸੀ ਨੀਂ ਕਿਣਮਿਣੀਏ

– ਸੁਰਜੀਤ ਪਾਤਰ

Comment here