ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਡੀਜੇ ਚ ਚੱਲੀ ਗੋਲ਼ੀ, ਗੱਭਰੂ ਦੀ ਜਾਨ ਗਈ

ਤਰਨਤਾਰਨ-ਬੀਤੀ ਰਾਤ ਜ਼ਿਲੇ ਦੇ ਪਿੰਡ ਚੂਸਲੇਵੜ ਵਿੱਚ ਪਾਰਟੀ ਸਮੇਂ ਲਾਏ ਡੀਜੇ ਦੌਰਾਨ ਗੋਲੀ ਚੱਲ ਗਈ, ਜਿਸ ਕਾਰਨ ਗੁਰਵੈਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੂਸਲੇਵੜ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਸਾਬਕਾ ਸਰਪੰਚ ਰਸਾਲ ਸਿੰਘ ਦੇ ਘਰ ਉਸ ਦੇ ਨਵ ਜੰਮੇ ਪੋਤਰੇ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਡੀਜੇ ਉਤੇ ਭੰਗੜਾ ਪਾ ਰਿਹਾ ਗੁਰਵੈਲ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਪੱਟੀ ਸ਼ਹਿਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਵੱਲੋਂ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਤਰਨ ਤਾਰਨ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਦ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

Comment here