ਸਿਆਸਤਖਬਰਾਂਚਲੰਤ ਮਾਮਲੇ

ਡੀਐੱਸਜੀਐੱਮਸੀ ਖੋਲ੍ਹੇਗੀ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ

ਨਵੀਂ ਦਿੱਲੀ-ਕੋਰੋਨਾ ਕਾਲ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ’ਚ ਪ੍ਰੀਤਮ ਦਵਾਖ਼ਾਨਾ ਖੋਲਿ੍ਹਆ ਗਿਆ ਸੀ। ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਵੱਲੋਂ ਛੇਤੀ ਹੀ ਚਾਰ ਹੋਰ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ ਸ਼ੁਰੂ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਤਿੰਨ ਹੋਰ ਗੁਰਦੁਆਰਿਆਂ ’ਚ ਇਹ ਸਹੂਲਤ ਸ਼ੁਰੂ ਹੋ ਗਈ ਹੈ। ਹੁਣ ਚਾਰ ਹੋਰ ਥਾਵਾਂ ’ਤੇ ਦਵਾਈ ਮੁਹੱਈਆ ਹੋਵੇਗੀ। ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਕਮੇਟੀ ਲਗਾਤਾਰ ਕੰਮ ਕਰ ਰਹੀ ਹੈ। ਦੋ ਸਾਲ ਪਹਿਲਾਂ ਬਾਲਾ ਸਾਹਿਬ ਹਸਪਤਾਲ ’ਚ ਮੁਫ਼ਤ ਡਾਇਲਸਿਸ ਦੀ ਸੇਵਾ ਸ਼ੁਰੂ ਕੀਤੀ ਗਈ ਸੀ। ਹਜ਼ਾਰਾਂ ਲੋਕ ਇਸ ਦਾ ਫ਼ਾਇਦਾ ਲੈ ਚੁੱਕੇ ਹਨ। ਚਾਰ ਬਾਲਾ ਪ੍ਰੀਤਮ ਦਵਾਖ਼ਾਨਾ ਦਿੱਲੀ ’ਚ ਖੋਲ੍ਹੇ ਗਏ ਹਨ ਜਿਨ੍ਹਾਂ ’ਚ ਬਾਜ਼ਾਰ ਦੇ ਮੁਕਾਬਲੇ 10 ਤੋਂ 90 ਫ਼ੀਸਦੀ ਤਕ ਸਸਤੀਆਂ ਦਵਾਈਆਂ ਮਿਲਦੀਆਂ ਹਨ। ਲੋਕਾਂ ਦੀ ਲੋੜ ਨੂੰ ਧਿਆਨ ’ਚ ਰੱਖਦਿਆਂ ਚਾਰ ਨਵੀਆਂ ਦੁਕਾਨਾਂ ਖੋਲ੍ਹਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ’ਚ ਸਥਿਤ ਪਾਲੀ ਕਲੀਨਿਕ ’ਚ ਮੈਮੋਗ੍ਰਾਫੀ ਦੀ ਸਹੂਲਤ ਵੀ ਸ਼ੁਰੂ ਹੋ ਗਈ ਹੈ। ਇੱਥੇ 50 ਰੁਪਏ ’ਚ ਐੱਮਆਰਆਈ ਤੇ ਸੀਟੀ ਸਕੈਨ ਕਰਾਉਣ ਦੀ ਸਹੂਲਤ ਹੈ।

Comment here