ਕੇਰਲ-ਇਥੋਂ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਆਨਲਾਈਨ ਗੇਮ ਦੇ ਆਦੀ ਹੋ ਚੁੱਕੇ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਰਾਜ ਵਿੱਚ ‘ਡਿਜ਼ੀਟਲ ਨਸ਼ਾ ਮੁਕਤੀ ਕੇਂਦਰ’ ਸਥਾਪਤ ਕਰਨ ਦੀ ਘੋਸ਼ਣਾ ਕੀਤੀ। ਉਨ੍ਹਾਂ 20 ਹੋਰ ਪੁਲਸ ਥਾਣਿਆਂ ਨੂੰ ‘ਬਾਲ ਅਨੁਕੂਲ’ ਘੋਸ਼ਿਤ ਕੀਤਾ। ਸੂਬੇ ਵਿੱਚ ਅਜਿਹੇ ਥਾਣਿਆਂ ਦੀ ਗਿਣਤੀ 126 ਹੋ ਗਈ। ਪੁਲਸ ਵਿਭਾਗ ਦੇ ਤਹਿਤ ਆਉਣ ਵਾਲੇ ਨਵੀਆਂ ਬਣੀਆਂ ਜਾਂ ਮੁਰੰਮਤ ਵਾਲੀਆਂ ਇਮਾਰਤਾਂ ਦਾ ਆਨਲਾਈਨ ਉਦਘਾਟਨ ਕਰਦਿਆਂ ਵਿਜਯਨ ਨੇ ਮਹੱਤਵਪੂਰਣ ਐਲਾਨ ਕੀਤੇ।
ਮੁੱਖ ਮੰਤਰੀ ਨੇ ਪੁਲਸ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਨਲਾਈਨ ਗੇਮ ਦੇ ਆਦੀ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਪੁਲਸ ਵੱਲੋਂ ਡਿਜ਼ੀਟਲ ਨਸ਼ਾ ਮੁਕਤੀ ਕੇਂਦਰ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦਾ ਇਹ ਬਿਆਨ ਬੇਹੱਦ ਮਹੱਤਵਪੂਰਣ ਹੈ ਕਿਉਂਕਿ ਸੂਬੇ ਵਿੱਚ ਹਾਲ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਬੱਚੇ ਆਨਲਾਈਨ ਗੇਮ ਦੀ ਜਾਲ ਵਿੱਚ ਫਸੇ ਹਨ।
‘ਡਿਜ਼ੀਟਲ ਨਸ਼ਾ ਮੁਕਤੀ ਕੇਂਦਰ’ ਚ ਹੋਵੇਗਾ ਆਨਲਾਈਨ ਗੇਮ ਦੀ ਲਤ ਦਾ ਇਲਾਜ

Comment here