ਸਿਆਸਤਖਬਰਾਂਪ੍ਰਵਾਸੀ ਮਸਲੇ

ਡਿਜੀਟਲ ਪਰਿਵਰਤਨ ਸਾਡੇ ਸਮੇਂ ਦਾ ਅਨੋਖਾ ਬਦਲਾਅ-ਪੀਐੱਮ ਮੋਦੀ

ਬਾਲੀ-ਗਰੀਬੀ, ਜਲਵਾਯੂ ਪਰਿਵਰਤਨ ਵਰਗੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਮਨੁੱਖਜਾਤੀ ਦੇ ਸਮਾਜਿਕ-ਆਰਥਿਕ ਪਰਿਵਰਤਨ ਨੂੰ ਸਮਾਵੇਸ਼ੀ ਬਣਾ ਕੇ ਡਿਜੀਟਲ ਤਕਨਾਲੋਜੀ ਦੀ ਸਮਰੱਥਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੋਰ ਦਿੰਦਿਆਂ ਕਿਹਾ ਕਿ ਅਗਲੇ ਇਕ ਸਾਲ ਵਿਚ ਭਾਰਤ ‘ਵਿਕਾਸ ਲਈ ਡਾਟਾ’ ਦੇ ਸਿਧਾਂਤ ’ਤੇ ਕੰਮ ਕਰਦੇ ਹੋਏ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ। ਮੋਦੀ ਨੇ ਇੱਥੇ ਵਿਸ਼ਵ ਦੇ 20 ਆਰਥਿਕ ਤੌਰ ’ਤੇ ਸ਼ਕਤੀਸ਼ਾਲੀ ਦੇਸ਼ਾਂ ਦੇ ਸਮੂਹ ਜੀ-20 ਸੰਮੇਲਨ ਦੇ ਆਖਰੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਡਿਜੀਟਲ ਪਰਿਵਰਤਨ ਦੇ ਵਿਸ਼ੇ ’ਤੇ ਤੀਜੇ ਅਤੇ ਆਖਰੀ ਸੈਸ਼ਨ ਵਿੱਚ ਮੋਦੀ ਨੇ ਕਿਹਾ ਕਿ ਡਿਜੀਟਲ ਪਰਿਵਰਤਨ ਸਾਡੇ ਸਮੇਂ ਦਾ ਸਭ ਤੋਂ ਅਨੋਖਾ ਬਦਲਾਅ ਹੈ।
ਡਿਜੀਟਲ ਟੈਕਨਾਲੋਜੀ ਦੀ ਢੁਕਵੀਂ ਵਰਤੋਂ ਗਰੀਬੀ ਵਿਰੁੱਧ ਦਹਾਕਿਆਂ ਤੋਂ ਚੱਲੀ ਵਿਸ਼ਵਵਿਆਪੀ ਲੜਾਈ ਵਿੱਚ ਸਾਡੀ ਤਾਕਤ ਨੂੰ ਕਈ ਗੁਣਾ ਵਧਾ ਸਕਦੀ ਹੈ। ਡਿਜੀਟਲ ਹੱਲ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿੱਚ ਵੀ ਮਦਦਗਾਰ ਹੋ ਸਕਦੇ ਹਨ – ਜਿਵੇਂ ਕਿ ਅਸੀਂ ਸਾਰਿਆਂ ਨੇ ਕੋਵਿਡ ਦੌਰਾਨ ਰਿਮੋਟ ਵਰਕਿੰਗ ਅਤੇ ਪੇਪਰ ਰਹਿਤ ਗ੍ਰੀਨ ਆਫਿਸ ਦੀਆਂ ਉਦਾਹਰਣਾਂ ਵਿੱਚ ਦੇਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਲਾਭ ਉਦੋਂ ਹੀ ਮਿਲਣਗੇ ਜਦੋਂ ਡਿਜੀਟਲ ਪਹੁੰਚ ਸੱਚਮੁੱਚ ਸੰਮਲਿਤ ਹੋਵੇਗੀ, ਜਦੋਂ ਡਿਜੀਟਲ ਤਕਨਾਲੋਜੀ ਦੀ ਵਰਤੋਂ ਸੱਚਮੁੱਚ ਵਿਆਪਕ ਹੋਵੇਗੀ। ਬਦਕਿਸਮਤੀ ਨਾਲ, ਅਸੀਂ ਹੁਣ ਤੱਕ ਇਸ ਤਾਕਤਵਰ ਸਾਧਨ ਨੂੰ ਸਿਰਫ ਸਾਧਾਰਨ ਕਾਰੋਬਾਰ ਦੇ ਮਾਪਦੰਡਾਂ ਰਾਹੀਂ ਦੇਖਿਆ ਹੈ, ਇਸ ਸ਼ਕਤੀ ਨੂੰ ਨਫੇ-ਨੁਕਸਾਨ ਦੀਆਂ ਕਿਤਾਬਾਂ ਨਾਲ ਬੰਨ੍ਹ ਕੇ ਰੱਖਿਆ ਹੈ।
ਸਾਡੇ 720 ਨੇਤਾਵਾਂ ਦੀ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ ਕਿ ਡਿਜੀਟਲ ਪਰਿਵਰਤਨ ਦੇ ਲਾਭ ਮਨੁੱਖਤਾ ਦੇ ਇੱਕ ਛੋਟੇ ਜਿਹੇ ਹਿੱਸੇ ਤੱਕ ਸੀਮਿਤ ਨਾ ਹੋਣ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਭਾਰਤ ਦੇ ਤਜ਼ਰਬੇ ਨੇ ਸਾਨੂੰ ਦਿਖਾਇਆ ਹੈ ਕਿ ਜੇਕਰ ਅਸੀਂ ਡਿਜੀਟਲ ਬੁਨਿਆਦੀ ਢਾਂਚੇ ਨੂੰ ਸਮਾਵੇਸ਼ੀ ਬਣਾਉਂਦੇ ਹਾਂ, ਤਾਂ ਇਹ ਸਮਾਜਿਕ-ਆਰਥਿਕ ਪਰਿਵਰਤਨ ਲਿਆ ਸਕਦਾ ਹੈ। ਸਕੇਲ ਅਤੇ ਸਪੀਡ ਨੂੰ ਡਿਜੀਟਲ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਸ਼ਾਸਨ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕਦੀ ਹੈ। ਭਾਰਤ ਨੇ ਅਜਿਹੇ ਡਿਜੀਟਲ ਜਨਤਕ ਪਲੇਟਫਾਰਮ ਵਿਕਸਿਤ ਕੀਤੇ ਹਨ ਜਿਨ੍ਹਾਂ ਦੇ ਮੂਲ ਢਾਂਚੇ ਵਿੱਚ ਲੋਕਤੰਤਰੀ ਸਿਧਾਂਤ ਸ਼ਾਮਲ ਹਨ। ਇਹ ਹੱਲ ਖੁੱਲ੍ਹੇ ਅਤੇ ਜਨਤਕ ਹਨ, ਕਿਸੇ ਵੀ ਤਕਨੀਕੀ ਪਾਬੰਦੀਆਂ ਤੋਂ ਮੁਕਤ ਹਨ। ਸਾਡੀ ਪਹੁੰਚ ਅੱਜ ਭਾਰਤ ਵਿੱਚ ਚੱਲ ਰਹੀ ਡਿਜੀਟਲ ਕ੍ਰਾਂਤੀ ਦਾ ਆਧਾਰ ਹੈ।
ਉਦਾਹਰਨ ਲਈ, ਸਾਡੇ ਕੋਲ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੁਨੀਆ ਭਰ ’ਚ 40 ਫੀਸਦੀ ਤੋਂ ਜ਼ਿਆਦਾ ਭੁਗਤਾਨ ਯੂਪੀਆਈ ਰਾਹੀਂ ਕੀਤਾ ਗਿਆ ਸੀ। ਇਸੇ ਤਰ੍ਹਾਂ, ਅਸੀਂ ਡਿਜੀਟਲ ਪਛਾਣ ਦੇ ਆਧਾਰ ’ਤੇ 46 ਕਰੋੜ ਨਵੇਂ ਬੈਂਕ ਖਾਤੇ ਖੋਲ੍ਹੇ ਹਨ, ਜਿਸ ਨਾਲ ਭਾਰਤ ਅੱਜ ਵਿੱਤੀ ਸਮਾਵੇਸ਼ ਵਿੱਚ ਇੱਕ ਗਲੋਬਲ ਲੀਡਰ ਬਣ ਗਿਆ ਹੈ। ਮਹਾਮਾਰੀ ਦੇ ਦੌਰਾਨ ਵੀ, ਸਾਡੇ ਓਪਨ ਸੋਰਸ ਕੋਵਿਨ ਪਲੇਟਫਾਰਮ ਨੇ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਇਆ। ਵਿਸ਼ਵ ਵਿੱਚ ਡਿਜੀਟਲ ਵੰਡ ਨੂੰ ਖ਼ਤਮ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ, ਮੋਦੀ ਨੇ ਕਿਹਾ ਕਿ ਭਾਰਤ ਵਿੱਚ ਅਸੀਂ ਡਿਜੀਟਲ ਪਹੁੰਚ ਨੂੰ ਜਨਤਕ ਕਰ ਰਹੇ ਹਾਂ, ਪਰ ਅੰਤਰਰਾਸ਼ਟਰੀ ਪੱਧਰ ’ਤੇ ਅਜੇ ਵੀ ਬਹੁਤ ਵੱਡੀ ਡਿਜੀਟਲ ਵੰਡ ਹੈ।
ਦੁਨੀਆ ਦੇ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਦੇ ਨਾਗਰਿਕਾਂ ਕੋਲ ਕਿਸੇ ਕਿਸਮ ਦੀ ਡਿਜੀਟਲ ਪਛਾਣ ਨਹੀਂ ਹੈ। ਸਿਰਫ਼ 50 ਦੇਸ਼ਾਂ ਵਿੱਚ ਹੀ ਡਿਜੀਟਲ ਭੁਗਤਾਨ ਪ੍ਰਣਾਲੀ ਹੈ। ਪ੍ਰਧਾਨ ਮੰਤਰੀ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਕੀ ਅਸੀਂ ਮਿਲ ਕੇ ਇਹ ਸੰਕਲਪ ਲੈ ਸਕਦੇ ਹਾਂ ਕਿ ਅਗਲੇ 10 ਸਾਲਾਂ ਵਿੱਚ ਅਸੀਂ ਹਰ ਮਨੁੱਖ ਦੇ ਜੀਵਨ ਵਿੱਚ ਡਿਜੀਟਲ ਪ੍ਰਤੀਬਿੰਬ ਲਿਆਵਾਂਗੇ, ਦੁਨੀਆ ਦਾ ਕੋਈ ਵੀ ਵਿਅਕਤੀ ਡਿਜੀਟਲ ਤਕਨੀਕ ਦੇ ਲਾਭਾਂ ਤੋਂ ਵਾਂਝਾ ਨਹੀਂ ਰਹੇਗਾ। ਅਗਲੇ ਸਾਲ ਆਪਣੀ ਜੀ-20 ਪ੍ਰਧਾਨਗੀ ਦੌਰਾਨ, ਭਾਰਤ ਸਾਰੇ ਜੀ-20 ਭਾਈਵਾਲਾਂ ਨਾਲ ਇਸ ਮਕਸਦ ਲਈ ਕੰਮ ਕਰੇਗਾ। ਵਿਕਾਸ ਲਈ ਡੇਟਾ ਦਾ ਸਿਧਾਂਤ ਸਾਡੇ ਪ੍ਰਧਾਨਗੀ ਕਾਲ ਦੇ ਥੀਮ, ’ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਦਾ ਅਨਿੱਖੜਵਾਂ ਅੰਗ ਹੋਵੇਗਾ।

Comment here