ਸਿਆਸਤਖਬਰਾਂਚਲੰਤ ਮਾਮਲੇ

ਡਿਊਟੀ ਦੌਰਾਨ ਪੁਲਸ ਕਰਮਚਾਰੀ ਨਹੀਂ ਕਰ ਸਕਣਗੇ ਮੋਬਾਇਲ ਦੀ ਵਰਤੋ, ਲੱਗੀ ਪਾਬੰਦੀ

ਗੁਰਦਾਸਪੁਰ-ਪਾਕਿਸਤਾਨ ਦੇ ਉੱਚ ਪੁਲਸ ਅਧਿਕਾਰਤ ਸੂਤਰਾਂ ਅਨੁਸਾਰ ਪਾਕਿਸਤਾਨ ’ਚ ਵਧਦੇ ਅੱਤਵਾਦੀ ਹਮਲਿਆਂ ਦੇ ਬਾਅਦ ਸਰਕਾਰ ਨੇ ਪੁਲਸ ਕਰਮਚਾਰੀਆਂ ਸਮੇਤ ਹੋਰ ਸੁਰੱਖਿਆਂ ਏਜੰਸੀਆਂ ਦੇ ਕਰਮਚਾਰੀਆਂ ਲਈ ਡਿਊਟੀ ਦੌਰਾਨ ਮੋਬਾਇਲ ਚਲਾਉਣ ’ਤੇ ਰੋਕ ਲਗਾ ਦਿੱਤੀ ਹੈ। ਹੁਣ ਵਰਦੀ ਵਿਚ ਡਿਊਟੀ ’ਤੇ ਤਾਇਨਾਤ ਕਰਮਚਾਰੀ ਡਿਊਟੀ ਸਮੇਂ ਟੱਚ ਸਕ੍ਰੀਨ ਮੋਬਾਇਲ ਦੀ ਵਰਤੋਂ ਨਹੀਂ ਕਰ ਸਕਣਗੇ। ਉਹ ਕੇਵਲ ਮੋਬਾਇਲ ਨੂੰ ਸੁਣ ਜਾਂ ਕਰ ਸਕਦੇ ਹਨ ਪਰ ਮੋਬਾਇਲ ’ਤੇ ਕਿਸੇ ਤਰ੍ਹਾਂ ਦੀ ਵੀਡਿਓ ਵੇਖਣ ’ਤੇ ਰੋਕ ਲਗਾ ਦਿੱਤੀ ਹੈ। ਸੂਤਰਾਂ ਅਨੁਸਾਰ ਉੱਚ ਪੁਲਸ ਅਧਿਕਾਰਤ ਸੂਤਰਾਂ ਅਨੁਸਾਰ ਬੀਤੇ ਕੁਝ ਸਮੇਂ ’ਚ ਅੱਤਵਾਦੀਆਂ ਵੱਲੋਂ ਵੱਡੇ ਹਮਲੇ ਕਰਨ ਸਬੰਧੀ ਇਹ ਗੱਲ ਮਹਿਸੂਸ ਕੀਤੀ ਗਈ ਕਿ ਪੁਲਸ ਕਰਮਚਾਰੀ ਡਿਊਟੀ ’ਤੇ ਮੋਬਾਇਲ ਵੇਖਦੇ ਰਹਿੰਦੇ ਹਨ, ਜਿਸ ਨਾਲ ਉਹ ਸੁਰੱਖਿਆਂ ਲਈ ਖ਼ਤਰਾ ਬਣ ਜਾਂਦੇ ਹਨ।

Comment here