ਅਪਰਾਧਸਿਆਸਤਖਬਰਾਂਦੁਨੀਆ

ਡਿਊਟੀ ਦੌਰਾਨ ਕੋਤਾਬੀ ਵਰਤਣ ’ਤੇ 73 ਪੁਲਸ ਮੁਲਾਜ਼ਮਾਂ ਮੁਅੱਤਲ

ਕਰਾਚੀ-ਦਿ ਨਿਊਜ਼ ਇੰਟਰਨੈਸ਼ਨਲ ਅਖ਼ਬਾਰ ਨੇ ਆਪਣੀ ਜਾਰੀ ਇਕ ਰਿਪੋਰਟ ਦੱਸਿਆ ਕਿ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪੁਲਸ ਮੁਖੀ ਦੇ ਹੁਕਮਾਂ ਦੀ ਅਣਦੇਖੀ ਕਰਨ ਅਤੇ ਸਾਦੀ ਵਰਦੀ ਵਿਚ ਡਿਊਟੀ ਕਰਨ ਦੇ ਦੋਸ਼ ਵਿਚ ਘੱਟ ਤੋਂ ਘੱਟ 73 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਖ਼ਬਾਰ ਮੁਤਾਬਕ ਮੁਅੱਤਲ ਕੀਤੇ ਗਏ ਪੁਲਸ ਮੁਲਾਜ਼ਮਾਂ ਵਿਚ 3 ਸਬ-ਇੰਸਪੈਕਟਰ, 9 ਸਹਾਇਕ ਸਬ-ਇੰਸਪੈਕਟਰ, 15 ਹੈਡ ਕਾਂਸਟੇਬਲ ਅਤੇ 46 ਕਾਂਸਟੇਬਲ ਸ਼ਾਮਲ ਹਨ। ਮੁਅੱਤਲ ਕੀਤੇ ਪੁਲਸ ਮੁਲਾਜ਼ਮਾਂ ਨੂੰ ਸਪੈਸ਼ਲ ਸਕਿਉਰਿਟੀ ਯੂਨਿਟ ਦੀ ਰਿਪੋਰਟ ਕਰਨ ਦਾ ਹੁਕਮ ਦਿੱਤਾ ਹੈ। ਕਰਾਚੀ ਦੇ ਐਡੀਸ਼ਨਲ ਇੰਸਪੈਕਟਰ ਆਫ ਪੁਲਸ ਗੁਲਾਮ ਨਬੀ ਮੇਮੋਨ ਨੇ ਸੀਨੀਅਰ ਪੁਲਸ ਸੁਪਰਡੈਂਟ ਨੂੰ ਸਾਦੀ ਵਰਦੀ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਕੰਮ ਕਰਨ ਤੋਂ ਰੋਕਣ ਦਾ ਹੁਕਮ ਦਿੱਤਾ। ਅਖ਼ਬਰ ਮੁਤਾਬਕ ਥਾਣਾ ਇੰਚਾਰਜ (ਐਸ.ਐਚ.ਓ.) ਨੂੰ ਵੀ ਉਨ੍ਹਾਂ ਦੇ ਖ਼ਰਾਬ ਰਿਕਾਰਡ ਕਾਰਨ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕਰਾਚੀ ਦੇ ਓਰੰਗ ਸ਼ਹਿਰ ਵਿਚ 6 ਦਸੰਬਰ ਨੂੰ ਇਕ ਫਰਜ਼ੀ ਐਨਕਾਊਂਟਰ ਵਿਚ 16 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਆਪਣੀ ਸਫ਼ਾਈ ਵਿਚ ਕਿਹਾ ਕਿ ਮੋਟਰਸਾਈਕਲ ’ਤੇ ਤੇਜ਼ ਰਫ਼ਤਾਰ ਵਿਚ ਜਾ ਰਹੇ ਦੋਵਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਵਿਚੋਂ ਇਕ ਵਿਦਿਆਰਥੀ ਨੇ ਗੋਲੀ ਚਲਾ ਦਿੱਤੀ ਸੀ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੇ ਪੁਲਸ ਦੇ ਦਾਅਵੇ ਨੂੰ ਦਰਕਿਨਾਰ ਕਰਦੇ ਹੋਏ ਮ੍ਰਿਤਕ ਅਰਸਲਨ ਕੋਲੋਂ ਬੰਦੂਕ ਨਹੀਂ ਮਿਲੀ ਸੀ। ਪੁਲਸ ਨੇ ਫਰਜ਼ੀ ਐਨਕਾਊਂਟਰ ਵਿਚ ਉਸ ਨੂੰ ਮਾਰ ਦਿੱਤਾ।

Comment here