ਅਪਰਾਧਖਬਰਾਂ

ਡਿਊਟੀ ਤੇ ਸੁੱਤੇ ਡਾਕਟਰ ਦੀ ਵੀਡੀਓ ਬਣਾਉਣ ਵਾਲੀ ਕੁੜੀ ਗ੍ਰਿਫਤਾਰ

ਹਿਸਾਰ-ਹਰਿਆਣਾ ਦੇ ਹਿਸਾਰ ਦੇ ਸਿਵਲ ਹਸਪਤਾਲ ਵਿਚ ਇੱਕ ਮਰੀਜ਼ ਨੂੰ ਇਲਾਜ ਲਈ ਪਰਿਵਾਰ ਲੈ ਕੇ ਆਇਆ ਤਾਂ ਲੰਬੇ ਸਮੇਂ ਤੱਕ ਕੋਈ ਡਾਕਟਰ ਨਹੀਂ ਮਿਲਿਆ। ਮਰੀਜ਼ ਨਾਲ ਆਈ ਇੱਕ ਕੁੜੀ ਨੇ ਐਮਰਜੈਂਸੀ ਵਿਭਾਗ ਦੇ ਨੇੜੇ ਮਰੀਜਾਂ ਵਾਲੇ ਇੱਕ ਬੈੱਡ ਤੇ ਡਿਊਟੀ ਡਾਕਟਰ ਅਤੇ ਇਕ ਬੈਂਚ ਤੇ ਇੱਕ ਹੋਰ ਮੁਲਾਜ਼ਮ ਨੂੰ ਸੁੱਤੇ ਪਏ ਵੇਖਿਆ ਤਾਂ ਕੁੜੀ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਡਾਕਟਰ ਨੂੰ ਅਚਾਨਕ ਜਾਗ ਆ ਗਈ ਤਾਂ ਉਹ ਕੁੜੀ ਨਾਲ ਉਲਝ ਪਿਆ, ਤੇ ਓਪੀਡੀ ਕਮਰੇ ਵਿਚ ਆਪਣੀ ਕੁਰਸੀ ‘ਤੇ ਜਾ ਬੈਠਾ, ਓਥੇ ਜਾ ਕੇ ਕੁੜੀ ਨੂੰ ਸੱਦਿਆ, ਤੇ ਉਹਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਕੁੜੀ ਨੇ ਡਾਕਟਰ  ਦੇ ਥੱਪੜ  ਮਾਰ ਦਿੱਤੇ। ਸਾਰੀ ਕਾਰਵਾਈ ਵੀਡਿਓ ਕੈਮਰੇ ਵਿਚ ਰਿਕਾਰਡ ਹੋ ਗਈ । ਹੰਗਾਮੇ ਮਗਰੋਂ ਡਾਕਟਰ ਨੇ ਸਾਥੀ ਕਰਮਚਾਰੀਆਂ ਸਮੇਤ ਓਪੀਡੀ ਦਾ ਬਾਈਕਾਟ ਕਰ ਦਿੱਤਾ ਤੇ ਕੁੜੀ ਉੱਤੇ ਬਦਸਲੂਕੀ ਦਾ ਕੇਸ ਦਰਜ ਕਰਨ ਲਈ ਮੰਗ ਕੀਤੀ, ਪੁਲਿਸ ਨੇ ਸੁੱਤੇ ਡਾਕਟਰ ਦੀ ਵੀਡੀਓ ਬਣਾਉਣ ਵਾਲੀ ਕੁੜੀ , ਅਤੇ ਉਸ ਦੇ ਨਾਲ ਮਰੀਜ਼ ਤੇ ਵੀ ਕੇਸ ਦਰਜ ਕਰ ਲਿਆ ਤੇ ਗਿਰਫਤਾਰ ਵੀ ਕਰ ਲਿਆ। ਪਰ ਪੁਲਸ ਦੀ ਕਾਰਵਾਈ ਮਗਰੋਂ ਦਾਖਲ ਕੁਝ ਮਰੀਜਾਂ ਚ ਰੋਸ ਪਾਇਆ ਗਿਆ, ਡਰਦਿਆਂ ਉਹ ਕੁਝ ਨਹੀਂ ਬੋਲੇ, ਪਰ ਘੁਸਰ ਮੁਸਰ ਕਰਦੇ ਰਹੇ ਕਿ ਕੁੜੀ ਨੇ ਤਾਂ ਸੁੱਤੀ ਵਿਵਸਥਾ ਨੂੰ ਜਗਾਉਣ ਵਾਲਾ ਕੰਮ ਕੀਤਾ ਸੀ, ਪੁਲਸ ਦੀ ਕਾਰਵਾਈ ਉਲਟਾ ਅਜਿਹੀ ਵਿਵਸਥਾ ਲਈ ਲੋਰੀ ਦਾ ਕੰਮ ਕਰਨ ਵਾਲੀ ਹੈ।

Comment here