ਸਿਆਸਤਖਬਰਾਂ

ਡਾ. ਨਿੱਜਰ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚੁਣੇ

ਅੰਮਿ੍ਤਸਰ -ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੋਂ ਬਾਅਦ ਸਭ ਤੋਂ ਵੱਧ ਸ਼ਕਤੀਸ਼ਾਲੀ ਵਿੱਦਿਅਕ ਤੇ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੀ ਕਰਵਾਈ ਗਈ ਉਪ ਚੋਣ ਦੌਰਾਨ ਆਮ ਅਦਮੀ ਪਾਰਟੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਆਪਣੇ ਨਿਕਟ ਵਿਰੋਧੀ ਸਰਬਜੀਤ ਸਿੰਘ ਨੂੰ 158 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ | ਕੁਲ 519 ਵੋਟਾਂ ਵਿੱਚੋਂ 329 ਵੋਟਾ ਪੋਲ ਹੋਈਆਂ | ਡਾ. ਨਿੱਜਰ ਨੂੰ 243 ਵੋਟਾਂ ਪਈਆ ਜਦ ਕਿ ਸਰਬਜੀਤ ਸਿੰਘ ਨੂੰ ਸਿਰਫ 85 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਜਦ ਕਿ ਇੱਕ ਵੋਟ ਰੱਦ ਕਰ ਦਿੱਤੀ ਗਈ |
ਚੀਫ ਖਾਲਸਾ ਦੀਵਾਨ ਸਿੱਖ ਪੰਥ ਦੀ ਸੰਸਥਾ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋ ਸਿੱਖ ਧਰਮ ਦਾ ਪ੍ਰਚਾਰ ਹਾਸ਼ੀਏ ‘ਤੇ ਪੁੱਜ ਗਿਆ ਸੀ | ਇਹ ਸੰਸਥਾ ਸਿਰਫ ਸਿੱਖ ਪੰਥ ਦਾ ਧਰਮ ਪ੍ਰਚਾਰ ਕਰਨ ਤੇ ਵਿਦਿਅਕ ਅਦਾਰਿਆਂ ਦਾ ਪ੍ਰਸਾਰ ਕਰਨ ਲਈ ਹੋਂਦ ਵਿੱਚ ਆਈ ਸੀ | ਇਸ ਸੰਸਥਾ ਦੇ ਵਿਕਾਸ ਲਈ ਹੁਣ ਤੱਕ ਸਿੱਖ ਪੰਥ ਦੀਆਂ ਮਹਾਨ ਸਖਸ਼ਤੀਆਂ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਚੀਫ ਖਾਲਸਾ ਦੀਵਾਨ ਇਸ ਵੇਲੇ ਅਜਿਹੀ ਸੰਸਥਾ ਬਣ ਚੁੱਕੀ ਹੈ ਕਿ ਇਸ ਦਾ ਵਕਾਰ ਪੰਥਕ ਸਫਾਂ ਤੋ ਇਲਾਵਾ ਸਮਾਜ ਵਿੱਚ ਵੀ ਵਿਸ਼ੇਸ਼ ਬਣ ਚੁੱਕਾ ਹੈ | ਨਵੇ ਬਣੇ ਪ੍ਰਧਾਨ ਡਾ. ਨਿੱਜਰ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ ਪਰ ਉਹ ਗੁਰੁ ਗ੍ਰੰਥ ਤੇ ਗੁਰੁ ਪੰਥ ਨੂੰ ਪੂਰੀ ਤਰ੍ਹਾ ਸਮੱਰਪਿੱਤ ਹਨ |

Comment here