ਖੇਮਕਰਨ : ਥਾਣਾ ਖੇਮਕਰਨ ਦੀ ਪੁਲਿਸ ਨੇ ਡਾਕਾ ਮਾਰਨ ਦੀ ਤਿਆਰੀ ਕਰਦੇ ਪੰਜ ਮੈਂਬਰੀ ਗਿਰੋਹ ਨੂੰ ਬੇਨਕਾਬ ਕਰਕੇ ਚਾਰ ਲੋਕਾਂ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦੀ ਮੰਨੀਏ ਤਾਂ ਉਕਤ ਲੋਕਾਂ ਕੋਲੋਂ ਮਾਰੂ ਹਥਿਆਰਾਂ ਤੋਂ ਇਲਾਵਾ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਜਦੋਂਕਿ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਜਾਣਾ ਅਜੇ ਬਾਕੀ ਹੈ। ਥਾਣਾ ਖੇਮਕਰਨ ਦੇ ਮੁਖੀ ਇੰਸਪੈਕਟਰ ਕਵਲਜੀਤ ਸਿੰਘ ਮੁਤਾਬਿਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਵਤਾਰ ਸਿੰਘ ਦਿਲਵਰ , ਗੁਰਲਾਲ ਸਿੰਘ ਅਕਾਸ਼ , ਰੋਬਿਨ ਸਿੰਘ ,ਮਨਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਸਾਰੇ ਵਾਸੀ ਮਹਿੰਦੀਪੁਰ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਪਿੰਡ ਮੀਆਂਵਾਲ ਦੀਆਂ ਝਾੜੀਆਂ ਵਿਚ ਬੈਠ ਵੱਡਾ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ। ਜਦੋਂਕਿ ਇਹ ਲੋਕ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਵੀ ਫਿਰਾਕ ਵਿਚ ਹਨ। ਉਕਤ ਸੂਚਨਾ ਦੇ ਆਧਾਰ ’ਤੇ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕੀਤੀ ਤਾਂ ਮੌਕੇ ਤੋਂ ਅਵਤਾਰ ਸਿੰਘ ਦਿਲਵਰ, ਗੁਰਲਾਲ ਸਿੰਘ ਅਕਾਸ਼, ਰੋਬਿਨ ਸਿੰਘ, ਮਨਿੰਦਰ ਨੂੰ ਗਿ੍ਫਤਾਰ ਕਰ ਲਿਆ ਗਿਆ।
Comment here