ਅਪਰਾਧਸਿਆਸਤਖਬਰਾਂ

ਡਾਕਟਰ ਦੀ ਪਤਨੀ ਦਾ ਪਰਸ ਝਪਟ ਕੇ ਲੁਟੇਰੇ ਫ਼ਰਾਰ

ਜਲੰਧਰ : ਟੈਗੋਰ ਨਗਰ ਵਾਸੀ ਡਾਕਟਰ ਅਤੇ ਉਸਦੀ ਪਤਨੀ ਬੀਤੀ ਦੇਰ ਰਾਤ ਲੁਧਿਆਣਾ ਤੋਂ ਜਲੰਧਰ ਵਾਪਸ ਆਏ। ਜਦ ਉਹ ਆਪਣੀ ਕੋਠੀ ਦੇ ਬਾਹਰ ਪਹੁੰਚੇ ਤਾਂ ਕੁਝ ਬਾਈਕ ਸਵਾਰ ਲੁਟੇਰਿਆਂ ਉਨ੍ਹਾਂ ਨੂੰ ਲੁੱਟਣ ਦੀ ਫਿਰਾਕ ਵਿੱਚ ਬੈਠੇ ਸਨ। ਕਾਰ ਵਿੱਚੋਂ ਉੱਤਰਦੇ ਹੀ ਉਹ ਡਾਕਟਰ ਦੀ ਪਤਨੀ ਦੇ ਹੱਥ ਵਿੱਚ ਫੜਿਆ ਪਰਸ ਖੋਹ ਕੇ ਫਰਾਰ ਹੋ ਗਏ। ਇਹ ਸਭ ਘਟਨਾ ਕੋਠੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਮੇਸ਼ ਕਪੂਰ ਵਾਸੀ ਟੈਗੋਰ ਨਗਰ ਨੇ ਦੱਸਿਆ ਕਿ ਕੱਲ੍ਹ ਉਹ ਆਪਣੀ ਪਤਨੀ ਦੇ ਨਾਲ ਲੁਧਿਆਣਾ ਗਏ ਹੋਏ ਸਨ ਅਤੇ ਉਹ ਦੇਰ ਰਾਤ ਆਪਣੀ ਕਾਰ ਰਾਹੀ ਵਾਪਸ ਆਪਣੇ ਘਰ ਆਏ। ਜਦ ਉਹ ਆਪਣੇ ਘਰ ਤੇ ਬਾਹਰ ਪਹੁੰਚੇ ਅਤੇ ਉਨ੍ਹਾਂ ਦੀ ਪਤਨੀ ਕਾਰ ਵਿੱਚੋਂ ਹੇਠਾਂ ਉਤਰੀ ਤਾਂ ਪਿਛੋਂ ਦੀ ਬਾਈਕ ਤੇ ਆਏ ਦੋ ਲੁਟੇਰਿਆਂ ਵਿੱਚੋਂ ਇਕ ਨੇ ਹੇਠਾਂ ਉਤਰਿਆ ਅਤੇ ਉਸਨੇ ਉਸ ਦੀ ਪਤਨੀ ਦੇ ਹੱਥ ਵਿਚ ਫੜਿਆ ਪਰਸ ਝਪਟ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜਦ ਤਕ ਉਨ੍ਹਾਂ ਨੇ ਰੌਲਾ ਪਾਉਦੇਂ ਤਦ ਤਕ ਲੁਟੇਰੇ ਤੇਜ਼ ਰਫ਼ਤਾਰ ਨਾਲ ਅੱਖੋਂ ਉਹਲੇ ਹੋ ਗਏ। ਉਨ੍ਹਾਂ ਦੱਸਿਆ ਕਿ ਪਰਸ ਵਿਚ 18 ਹਜ਼ਾਰ ਰੁਪਏ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਸਨ। ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਉਕਤ ਸਾਰੀ ਘਟਨਾ ਕੋਠੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈਜਿਸ ਦੇ ਆਧਾਰ ਤੇ ਪੁਲਸ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।

Comment here